ਲੰਡਨ- ਹਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਏਮਾ ਸਟੋਨ ਨਾਟਕ 'ਕੈਬਰੇ' 'ਚ ਸੈਲੀ ਬਾਊਲਸ ਦੀ ਭੂਮਿਕਾ ਲਈ ਬਹੁਤ ਖੁਸ਼ ਹੈ। ਏਮਾ ਸਟੋਨ ਨੇ ਕਿਹਾ ਕਿ ਉਹ ਇਸ ਭੂਮਿਕਾ ਨੂੰ ਬਚਪਨ ਤੋਂ ਹੀ ਨਿਭਾਉਣਾ ਚਾਹੁੰਦੀ ਸੀ। ਏਮਾ ਸਟੋਨ ਨੇ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰ ਪਾ ਰਹੀ ਹੈ ਕਿ ਜਿਸ ਭੂਮਿਕਾ ਨੂੰ ਉਹ ਹਮੇਸ਼ਾ ਤੋਂ ਇੰਨਾ ਜ਼ਿਆਦਾ ਪਸੰਦ ਕਰਦੀ ਰਹੀ ਹੈ। ਉਸ ਨੂੰ ਉਹ ਮੌਕਾ ਮਿਲ ਗਿਆ ਹੈ।
ਸਟੋਨ ਨੇ ਕਿਹਾ, 'ਜਦੋਂ ਮੈਂ 10 ਸਾਲਾਂ ਦੀ ਸੀ। ਉਦੋਂ ਤੋਂ ਹੀ ਸੈਲੀ ਬਾਊਲਸ ਦੇ ਕਿਰਦਾਰ ਨੂੰ ਨਿਭਾਉਣਾ ਚਾਹੁੰਦੀ ਸੀ ਤੇ ਉਦੋਂ ਮੈਂ ਨਿਤਾਸ਼ਾ ਰਿਚਡਰਸਨ ਨੂੰ 'ਕੈਬਰੇ' 'ਚ ਦੇਖਿਆ ਸੀ। ਮੈਨੂੰ ਲੱਗਦਾ ਕਿ ਮੈਂ ਕਿਸੇ ਵੀ ਕਿਰਦਾਰ ਜਾਂ ਕਹਾਣੀ ਨਾਲ ਇੰਨਾ ਜ਼ਿਆਦਾ ਪ੍ਰਭਾਵਿਤ ਰਹੀ ਹਾਂ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਸਚਮੁੱਚ ਇਹ ਹੋ ਰਿਹਾ ਹੈ।
ਮਮਤਾ ਕੁਲਕਰਨੀ ਤੋਂ ਪਹਿਲਾਂ ਇਹ ਸਿਤਾਰੇ ਵੀ ਫਸ ਚੁੱਕੇ ਹਨ ਡਰੱਗ ਮਾਮਲੇ 'ਚ (ਦੇਖੋ ਤਸਵੀਰਾਂ)
NEXT STORY