ਮੁੰਬਈ- ਹਾਲ ਹੀ 'ਚ 90 ਦੇ ਦਹਾਕੇ ਦੀ ਬਾਲੀਵੁੱਡ ਅਭਿਨੇਤਰੀ ਮਮਤਾ ਕੁਲਕਰਨੀ ਤੇ ਉਸ ਦੇ ਪਤੀ ਵਿੱਕੀ ਗੋਸਵਾਮੀ ਨੂੰ ਕੀਨੀਆ 'ਚ ਡਰੱਗ ਤਸਕਰੀ ਦੇ ਮਾਮਲੇ 'ਚ ਸ਼ਾਮਲ ਹੋਣ ਕਾਰਨ ਨਜ਼ਰਬੰਦ ਕੀਤਾ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਬਾਲੀਵੁੱਡ ਸਿਤਾਰੇ ਡਰੱਗ ਰੱਖਣ ਤੇ ਲੈਣ ਦੇ ਦੋਸ਼ 'ਚ ਸੁਰਖੀਆਂ 'ਚ ਰਹੇ ਹਨ। ਇਸ ਤੋਂ ਪਹਿਲਾਂ 1997 'ਚ ਮਮਤਾ ਦੇ ਪਤੀ ਵਿੱਕੀ ਗੋਸਵਾਮੀ ਨੂੰ ਡਰੱਗ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਕੀਮਤ ਲਗਭਗ 60 ਲੱਖ ਡਾਲਰ ਸੀ।
ਟੀ. ਵੀ. ਕਲਾਕਾਰ ਤੇ ਪਤੀ-ਪਤਨੀ ਸ਼ਿਲਪਾ ਤੇ ਅਪੂਰਵਾ ਅਗਨੀਹੋਤਰੀ ਨੂੰ ਵੀ ਮਾਰਚ 2013 'ਚ ਰੇਵ ਪਾਰਟੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ 'ਤੇ ਉਸ ਦੌਰਾਨ ਡਰੱਗਸ ਲੈਣ ਦਾ ਦੋਸ਼ ਸੀ। ਇਸ ਤੋਂ ਇਲਾਵਾ ਅਭਿਨੇਤਾ ਸੰਜੇ ਦੱਤ ਨੇ ਖੁਦ ਸਵੀਕਾਰ ਕੀਤਾ ਸੀ ਕਿ ਉਹ 9 ਸਾਲ ਤਕ ਡਰੱਗਸ ਦੇ ਆਦੀ ਰਹੇ ਸਨ। ਕੋਕੀਨ ਤੋਂ ਲੈ ਕੇ ਹੈਰੋਇਨ ਤਕ ਉਨ੍ਹਾਂ ਨੇ ਲਗਭਗ ਹਰ ਤਰ੍ਹਾਂ ਦੀ ਨਸ਼ੀਲੀ ਚੀਜ਼ ਲੈਣ ਦੀ ਕੋਸ਼ਿਸ਼ ਕੀਤੀ ਸੀ।
ਅਭਿਨੇਤਾ ਫਰਦੀਨ ਖਾਨ ਨੂੰ ਵੀ ਕੋਕੀਨ ਦੀ ਛੋਟੀ ਜਿਹੀ ਮਾਤਰਾ ਰੱਖਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਰਾਹੁਲ ਮਹਾਜਨ ਨੂੰ ਵੀ ਸਾਲ 2006 'ਚ ਡਰੱਗਸ ਰੱਖਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਛੋਟੇ-ਮੋਟੇ ਰੋਲ ਕਰਨ ਵਾਲੇ ਅਭਿਨੇਤਾ ਵਿਜੇ ਰਾਓ ਨੂੰ ਦੁਬਈ ਪੁਲਸ ਨੇ ਡਰੱਗਸ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਉਸ ਦੌਰਾਨ ਉਹ ਫਿਲਮ ਦੀਵਾਨੇ ਹੁਏ ਪਾਗਲ ਦੀ ਸ਼ੂਟਿੰਗ ਕਰ ਰਹੇ ਸਨ।
ਇਸ ਹਸੀਨਾ ਦੇ ਘਰ ਜਲਦ ਸੁਣਾਈ ਦੇਣਗੀਆਂ ਬੱਚੇ ਦੀਆਂ ਕਿਲਕਾਰੀਆਂ
NEXT STORY