ਅੰਬਾਲਾ- ਭਾਰਤ ਦੀਆਂ ਜੇਲਾਂ 'ਚ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲ 'ਚ ਰਹਿਣ ਨੂੰ ਮਜ਼ਬੂਰ ਸਿੱਖਾਂ ਦੀ ਆਵਾਜ਼ ਬਣ ਕੇ ਇਕ ਵਾਰ ਫਿਰ ਤੋਂ ਗੁਰਬਖਸ਼ ਸਿੰਘ ਖਾਲਸਾ ਨੇ ਮੋਰਚਾ ਸੰਭਾਲਦੇ ਹੋਏ ਆਮਰਣ ਅਨਸ਼ਨ ਸ਼ੁਰੂ ਕਰ ਦਿੱਤਾ ਹੈ। ਖਾਲਸਾ ਦੀ ਭੁੱਖ ਹੜਤਾਲ ਦਾ ਅੱਜ ਪੰਜਵਾਂ ਦਿਨ ਹੈ। ਇਨਾਂ ਪੰਜ ਦਿਨਾਂ 'ਚ ਖਾਲਸਾ ਦਾ ਭਾਰ ਵੀ ਚਾਰ ਕਿਲੋ ਘੱਟ ਹੋ ਗਿਆ ਹੈ। ਗੁਰਬਖਸ਼ ਸਿੰਘ ਦਾ ਕਹਿਣਾ ਹੈ ਕਿ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਸਜ਼ਾ ਭਗੁਤ ਰਹੇ ਸਿੱਖਾਂ ਨੂੰ ਜੇਲ ਤੋਂ ਰਿਹਾਅ ਕਰਵਾ ਕੇ ਹੀ ਭੁੱਖ ਹੜਤਾਲ ਤੋਂ ਉਠਣਗੇ।
ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਨੇ ਖਾਲਸਾ ਦੀ ਮੰਗ 'ਤੇ ਹੁਣ ਤੱਕ ਕੋਈ ਧਿਆਨ ਨਹੀਂ ਦਿੱਤਾ ਹੈ। ਅਜਿਹਾ ਲੱਗਦਾ ਹੈ ਕਿ ਹਰਿਆਣਾ ਸਰਕਾਰ ਸੰਤ ਰਾਮਪਾਲ ਦੇ ਮੁੱਦੇ 'ਚ ਉਲਝਣ ਦੇ ਚੱਕਰ 'ਚ ਗੁਰਬਖਸ਼ ਸਿੰਘ ਦੀ ਮੰਗ ਨੂੰ ਅਣਦੇਖਾ ਕਰ ਰਹੀ ਹੈ। ਖਾਲਸਾ 20 ਤਰੀਕ ਨੂੰ ਅੰਬਾਲਾ 'ਚ ਕੇਂਦਰ ਸਰਕਾਰ ਦੇ ਨਾਂ ਦਾ ਮੰਗ ਪੱਤਰ ਦੇਣਗੇ ਅਤੇ ਆਪਣੀ ਮੰਗ ਛੇਤੀ ਤੋਂ ਛੇਤੀ ਪੂਰੀ ਕਰਨ ਦੀ ਅਪੀਲ ਕਰਨਗੇ।
2020 ਤੱਕ 6 ਸਾਲ ਦੇ ਬੱਚੇ ਕੋਲ ਵੀ ਹੋਵੇਗਾ ਮੋਬਾਈਲ ਫੋਨ
NEXT STORY