ਨਵੀਂ ਦਿੱਲੀ- ਜੀਵਨ ਲਈ ਜ਼ਰੂਰੀ ਬਣਦੇ ਜਾ ਰਹੇ ਮੋਬਾਈਲ ਫੋਨ ਅਗਲੇ 6 ਸਾਲ ਤੱਕ 'ਚ ਲੋਕਾਂ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਜਾਣਗੇ ਅਤੇ ਹੁਣ 6 ਸਾਲ ਦਾ ਬੱਚਾ ਹੋਵੇ ਜਾਂ ਬੁੱਢਾ ਲਗਭਗ ਸਾਰਿਆਂ ਕੋਲ ਸਾਲ 2020 ਤੱਕ ਮੋਬਾਈਲ ਫੋਨ ਹੋਵੇਗਾ।
ਸੰਸਾਰਕ ਪੱਧਰ 'ਤੇ ਸੋਧ ਸਲਾਹ ਦੇਣ ਵਾਲੀ ਕੰਪਨੀ ਐਰੀਕਸਨ ਦੀ ਤਿਮਾਹੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੰਸਾਰਕ ਪੱਧਰ 'ਤੇ ਮੋਬਾਈਲ ਫੋਨ ਦੇ ਪ੍ਰਸਾਰ ਦੀ ਰਫਤਾਰ ਨੂੰ ਦੇਖਦੇ ਹੋਏ ਸਾਲ 2020 ਤੱਕ 6 ਸਾਲ ਦੇ ਬੱਚੇ ਤੇ ਬੁੱਢੇ ਸਮੇਤ ਦੁਨੀਆ ਦੀ 90 ਫੀਸਦੀ ਆਬਾਦੀ ਦੇ ਹੱਥਾਂ 'ਚ ਮੋਬਾਈਲ ਫੋਨ ਹੋਵੇਗਾ।
ਰਿਪੋਰਟ 'ਚ ਸਮਾਰਟਫੋਨ ਪ੍ਰਤੀ ਲੋਕਾਂ ਦੀ ਵਧਦੀ ਦੀਵਾਨਗੀ ਮੱਦੇਨਜ਼ਰ 2020 ਤੱਕ ਅਜਿਹੇ ਫੋਨ ਦੀ ਗਿਣਤੀ ਦੇ 6.1 ਅਰਬ ਡਾਲਰ ਪਾਲ ਪਹੁੰਚਣ ਦਾ ਅੰਦਾਜਾ ਲਗਾਇਆ ਗਿਆ ਹੈ।
...ਹੁਣ ਆਸਾਨੀ ਨਾਲ ਮਿਲੇਗੀ ਟ੍ਰੇਨਾਂ ’ਚ ਜਗ੍ਹਾ
NEXT STORY