ਮੁੰਬਈ- ਮੁੰਬਈ ਪੁਲਸ ਨੇ ਬੇਟੀ ਨਾਲ ਛੇੜਛਾੜ ਕਰਨ ਅਤੇ ਉਸ ਨੂੰ ਸੈਕਸ ਲਈ ਮਜ਼ਬੂਰ ਕਰਨ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਵਿਅਕਤੀ ਨੂੰ ਉਸ ਦੀ ਪਤਨੀ ਨੇ ਰੰਗੇ ਹੱਥੀਂ ਇਹ ਘਿਨੌਣੀ ਹਰਕਤ ਕਰਦੇ ਫੜਿਆ ਸੀ। ਪਤਨੀ ਨੂੰ ਉਸ ਦੀ ਹਰਕਤ ’ਤੇ ਉਦੋਂ ਸ਼ੱਕ ਹੋਇਆ ਸੀ ਜਦੋਂ ਉਸ ਦੀ ਬੇਟੀ ਨੇ ਟੀ. ਵੀ. ’ਤੇ ਇਕ ਪੰਛੀ ਨੂੰ ਦੇਖਦੇ ਹੋਏ ਪਿਤਾ ਦੀਆਂ ਹਰਕਤ ਦਾ ਜ਼ਿਕਰ ਕੀਤਾ ਸੀ। ਬੇਟੀ ਦੀ ਗੱਲ ਸੁਣ ਕੇ ਔਰਤ ਹੈਰਾਨ ਰਹਿ ਗਈ ਅਤੇ ਉਸ ਨੇ ਲੁੱਕ ਕੇ ਪਤੀ ਦੀਆਂ ਹਰਕਤਾਂ ਨੂੰ ਨੋਟਿਸ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਉਸ ਨੇ ਪਤੀ ਨੂੰ ਬੱਚੀ ਨਾਲ ਜ਼ਬਰਦਸਤੀ ਕਰਦੇ ਹੋਏ ਫੜ ਲਿਆ ਅਤੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਵਿਅਕਤੀ ਇਕ ਸ਼ਰਾਬ ਕੰਪਨੀ ’ਚ ਮੈਨੇਜਰ ਹੈ, ਜਦੋਂ ਕਿ ਉਸ ਦੀ ਪਤਨੀ ਗਾਰਮੈਂਟ ਫੈਕਟਰੀ ਚਲਾਉਂਦੀ ਹੈ। ਪੀੜਤ ਬੱਚੀ 5ਵੀਂ ਦੀ ਵਿਦਿਆਰਥਣ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦੋਸ਼ੀ ਪਿਤਾ ਆਪਣੀ ਪਤਨੀ ਅਤੇ ਬੱਚੀ ਨਾਲ ਸੌਂ ਰਿਹਾ ਸੀ। ਥੋੜ੍ਹੀ ਜਿਹੀ ਆਹਟ ਤੋਂ ਬਾਅਦ ਪਤਨੀ ਨੇ ਅੱਖਾਂ ਖੋਲ੍ਹੀਆਂ ਤਾਂ ਹੈਰਾਨ ਰਹਿ ਗਈ। ਉਸ ਨੇ ਦੇਖਿਆ ਕਿ ਉਸ ਦਾ ਪਤੀ ਬੇਟੀ ਦੇ ਪ੍ਰਾਈਵੇਟ ਪਾਰਟ ਨੂੰ ਛੂਹ ਰਿਹਾ ਸੀ ਅਤੇ ਉਸ ਨੂੰ ਓਰਲ ਸੈਕਸ ਲਈ ਮਜ਼ਬੂਰ ਕਰ ਰਿਹਾ ਸੀ। ਪਤੀ ਦੀ ਹਰਕਤ ਦੇਖ ਕੇ ਉਸ ਦਾ ਖੂਨ ਖੌਲ ਉੱਠਿਆ ਅਤੇ ਉਸ ਨੇ ਤੁਰੰਤ ਪੁਲਸ ਨੂੰ ਫੋਨ ਕਰ ਕੇ ਸੂਚਨਾ ਦਿੱਤੀ। 10 ਸਾਲਾ ਬੱਚੀ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਿਤਾ ਰੋਜ਼ ਬਾਥਰੂਮ ’ਚ ਨਹਾਉਂਦੇ ਸਮੇਂ ਉਸ ਨਾਲ ਇਹ ਹਰਕਤ ਕਰਦਾ ਸੀ ਅਤੇ ਰਾਤ ਨੂੰ ਸੌਂਦੇ ਸਮੇਂ ਵੀ ਉਸ ਤੋਂ ਇਹੀ ਹਰਕਤ ਕਰਵਾਉਂਦਾ ਸੀ।
ਪਿਛਲੇ ਇਕ ਸਾਲ ਤੋਂ ਇਹ ਸਭ ਕੁਝ ਚੱਲਦਾ ਆ ਰਿਹਾ ਸੀ। ਇਕ ਦਿਨ ਟੀ. ਵੀ. ਦੇਖਦੇ ਹੋਏ ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਟੀ. ਵੀ. ’ਤੇ ਦਿੱਸ ਰਹੇ ਪੰਛੀ ਦੀ ਚੁੰਛ ਪਾਪਾ ਦੇ ਪ੍ਰਾਈਵੇਟ ਪਾਰਟ ਵਰਗੀ ਹੈ। ਇਹ ਸੁਣ ਕੇ ਉਸ ਦੀ ਮਾਂ ਨੂੰ ਸ਼ੱਕ ਹੋਇਆ ਅਤੇ ਉਸ ਨੇ ਪਤੀ ਦੀਆਂ ਹਰਕਤਾਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ’ਤੇ ਛੇੜਛਾੜ ਅਤੇ ਪਾਸਕੋ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਕੇਜਰੀਵਾਲ ਦਾ ਭੇਸ ਬਣਾ ਕੇ ਕਰਦਾ ਸੀ ਪਾਕੇਟਮਾਰੀ
NEXT STORY