ਨਵੀਂ ਦਿੱਲੀ— ਅਫਰੀਕੀ ਦੇਸ਼ਾਂ ਵਿਚ ਤਬਾਹੀ ਮਚਾਉਣ ਤੋਂ ਬਾਅਦ ਇਬੋਲਾ ਨਾਂ ਦੀ ਭਿਆਨਕ ਬੀਮਾਰੀ ਭਾਰਤ ਵਿਚ ਵੀ ਦਸਤਕ ਦੇ ਚੁੱਕੀ ਹੈ। ਇਸ ਦਾ ਪਹਿਲਾਂ ਮਾਮਲਾ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸਾਹਮਣੇ ਆਇਆ ਹੈ। ਇਹ ਵਿਅਕਤੀ ਲਾਈਬੇਰੀਆ ਤੋਂ ਭਾਰਤ ਪਰਤਿਆ ਸੀ ਤੇ ਏਅਰਪੋਰਟ 'ਤੇ ਜਾਂਚ ਦੌਰਾਨ ਉਸ ਦੇ ਸਰੀਰ ਵਿਚ ਇਬੋਲਾ ਦਾ ਖਤਰਨਾਕ ਵਾਇਰਸ ਪਾਇਆ ਗਿਆ। ਉਸ ਨੂੰ ਏਅਰਪੋਰਟ 'ਤੇ ਹੀ ਖਾਸ ਸੁਰੱਖਿਅਤ ਸਥਾਨ 'ਤੇ ਰੱਖਿਆ ਗਿਆ ਹੈ।
ਸਿਹਤ ਮੰਤਰਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ 26 ਸਾਲਾ ਨੌਜਵਾਨ ਲਾਈਬੇਰੀਆ ਵਿਚ ਵੀ ਇਬੋਲਾ ਦਾ ਇਲਾਜ ਕਰਵਾ ਚੁੱਕਾ ਹੈ ਤੇ ਠੀਕ ਹੋ ਜਾਣ ਤੋਂ ਬਾਅਦ ਹੀ ਉਸ ਨੂੰ ਛੁੱਟੀ ਦਿੱਤੀ ਗਈ ਸੀ। 10 ਨਵੰਬਰ ਨੂੰ ਉਹ ਭਾਰਤ ਪਹੁੰਚਿਆ, ਜਿੱਥੇ ਜਾਂਚ ਵਿਚ ਸਾਹਮਣੇ ਆਇਆ ਕਿ ਉਸ ਦੇ ਵੀਰਜ ਵਿਚ ਇਸ ਬੀਮਾਰੀ ਦਾ ਵਾਇਰਸ ਹੈ। ਇਸ ਕਾਰਨ ਉਸ ਦੇ ਪਿਸ਼ਾਬ ਰਾਹੀਂ ਇਸ ਬੀਮਾਰੀ ਦੇ ਫੈਲਣ ਦਾ ਖਤਰਾ ਬਹੁਤ ਜ਼ਿਆਦਾ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਜਦੋਂ ਤੱਕ ਉਕਤ ਮਰੀਜ਼ ਦੇ ਸਰੀਰ ਤੋਂ ਨਿਕਲਣ ਵਾਲੇ ਤਰਲ ਪਦਾਰਥ ਦੇ ਸਾਰੇ ਟੈਸਟ ਨੇਗੇਟਿਵ ਨਹੀਂ ਹੁੰਦੇ, ਉਦੋਂ ਤੱਕ ਉਸ ਨੂੰ ਛੁੱਟੀ ਨਹੀਂ ਦਿੱਤੀ ਜਾਵੇਗੀ।
ਦੂਜੇ ਪਾਸੇ ਸਿਹਤ ਮੰਤਰੀ ਜੇ. ਪੀ. ਨੱਡਾ ਦਾ ਕਹਿਣਾ ਹੈ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ। ਸਾਰੇ ਟੈਸਟ ਨੇਗੇਟਿਵ ਹੋਣ ਤੇ ਇਲਾਜ ਹੋ ਜਾਣ ਤੋਂ ਬਾਅਦ ਫਿਰ ਇਸ ਬੀਮਾਰੀ ਦਾ ਹੋ ਜਾਣਾ ਖਤਰੇ ਦੀ ਘੰਟੀ ਹੈ।
ਦੱਖਣੀ ਅਫਰੀਕਾ ਵਿਚ ਇਹ ਬੀਮਾਰੀ ਆਪਣਾ ਕਹਿਰ ਬਰਪਾ ਚੁੱਕੀ ਹੈ ਤੇ ਹੁਣ ਤੱਕ ਕਈ ਜਾਨਾਂ ਲੈ ਚੁੱਕੀ ਹੈ ਪਰ ਭਾਰਤ ਵਿਚ ਇਸ ਦਾ ਪਹਿਲਾਂ ਮਰੀਜ਼ ਮਿਲਣ ਨਾਲ ਹੜਕੰਪ ਮਚ ਗਿਆ ਹੈ।
ਰਾਮਪਾਲ ਨੂੰ ਫੜਨ ਲਈ ਮੁਹਿੰਮ ਜਾਰੀ ਰਹੇਗੀ, ਕੁਝ ਪੈਰੋਕਾਰਾਂ ਨੇ ਆਸ਼ਰਮ ਛੱਡਿਆ
NEXT STORY