ਬਰਵਾਲਾ- ਹਰਿਆਣਾ ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਰਾਜ ’ਚ ਹਿਸਾਰ ਜ਼ਿਲੇ ਦੇ ਬਰਵਾਲਾ ਸਥਿਤ ਆਸ਼ਰਮ ’ਚ ਲੁਕੇ ਸੰਤ ਰਾਮਪਾਲ ਨੂੰ ਫੜਨ ਲਈ ਮੁਹਿੰਮ ਜਾਰੀ ਰਹੇਗੀ। ਸੋਮਵਾਰ ਨੂੰ ਰਾਮਪਾਲ ਦੇ ਸਮਰਥਕਾਂ ਅਤੇ ਸੁਰੱਖਿਆ ਕਰਮਚਾਰੀਆਂ ਦਰਮਿਆਨ ਝੜਪਾਂ ਤੋਂ ਬਾਅਦ ਪੁਲਸ ਨੇ ਸ਼ਾਮ ਦੇ ਸਮੇਂ ਮੁਹਿੰਮ ਮੁਲਤਵੀ ਕਰ ਦਿੱਤੀ ਸੀ। ਸੋਮਵਾਰ ਨੂੰ ਹੋਈ ਹਿੰਸਾ ’ਚ 200 ਤੋਂ ਵਧ ਲੋਕ ਜ਼ਖਮੀ ਹੋ ਗਏ ਸਨ। ਪੁਲਸ ਸੂਤਰਾਂ ਨੇ ਦੱਸਿਆ ਕਿ ਸੋਮਵਾਰ ਦੀ ਮੁਹਿੰਮ ਇਸ ਲਈ ਮੁਲਤਵੀ ਕਰ ਦਿੱਤੀ ਗਈ ਸੀ, ਤਾਂ ਕਿ ਇੱਥੇ ਸਤਲੋਕ ਆਸ਼ਰਮ ਤੋਂ ਰਾਮਪਾਲ ਦੇ ਪੈਰੋਕਾਲ ਬਾਹਰ ਆ ਸਕਣ ਅਤੇ ਆਪਣੇ ਘਰਾਂ ਨੂੰ ਜਾ ਸਕਣ। ਰਾਤ ਨੂੰ ਕੁਝ ਔਰਤਾਂ ਅਤੇ ਬੱਚੇ ਬਾਹਰ ਆਏ ਅਤੇ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਪ੍ਰਕਿਰਿਆ ’ਚ ਹਨ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਰਾਮਪਾਲ ਨੂੰ ਆਸ਼ਰਮ ਤੋਂ ਬਾਹਰ ਕੱਢਣ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਪੇਸ਼ ਕੀਤੇ ਜਾਣ ਤੱਕ ਆਪਣੀ ਮੁਹਿੰਮ ਜਾਰੀ ਰੱਖਣਗੇ। ਹਾਈ ਕੋਰਟ ਨੇ ਰਾਮਪਾਲ ਦੇ ਖਿਲਾਫ ਨਵੇਂ ਸਿਰੇ ਤੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।
ਰਾਮਪਾਲ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਦੇ ਅਧੀਨ ਮੰਗਲਵਾਰ ਨੂੰ ਹੋਈਆਂ ਝੜਪਾਂ ’ਚ ਸੁਰੱਖਿਆ ਕਰਮਚਾਰੀਆਂ ਅਤੇ ਮੀਡੀਆ ਕਰਮਚਾਰੀਆਂ ਸਮੇਤ 200 ਤੋਂ ਵਧ ਲੋਕ ਜ਼ਖਮੀ ਹੋ ਗਏ ਸਨ। ਸੁਰੱਖਿਆ ਕਰਮਚਾਰੀਆਂ ਨੂੰ ਸੰਤ ਦੇ ਸਮਰਥਕਾਂ ਵੱਲੋਂ ਸਖਤ ਪ੍ਰਤੀਰੋਧ ਦਾ ਸਾਹਮਣਾ ਕਰਨਾ ਪਿਆ ਸੀ, ਜਿਨ੍ਹਾਂ ਨੇ ਕਥਿਤ ਤੌਰ ’ਤੇ ਗੋਲੀਬਾਰੀ ਕੀਤੀ ਸੀ ਅਤੇ ਪੈਟਰੋਲ ਬੰਬ ਸੁੱਟੇ ਸਨ। ਪੁਲਸ ਨੇ ਰਾਮਪਾਲ ਦੇ ਸਮਰਥਕਾਂ ਨੂੰ ਦੌੜਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਸਨ ਅਤੇ ਲਾਠੀਚਾਰਜ ਕੀਤਾ ਸੀ। ਤਣਾਅ ਉਸ ਸਮੇਂ ਵੱਧਿਆ ਸੀ ਜਦੋਂ ਰਾਮਪਾਲ ਦੇ ਸਮਰਤਕਾਂ ਨੇ ਪੁਲਸ ਵੱਲੋਂ ਲਾਊਡ ਸਪੀਕਰਾਂ ’ਤੇ ਕੀਤੇ ਗਏ ਐਲਾਨਾਂ ਨੂੰ ਅਣਸੁਣਿਆ ਕਰ ਦਿੱਤਾ। ਪੁਲਸ ਨੇ ਇਨ੍ਹਾਂ ਲਕੋਾਂ ਨੂੰ ਕਿਹਾ ਸੀ ਕਿ ਉਹ ਸੁਰੱਖਿਆ ਕਰਮਚਾਰੀਆਂ ਨੂੰ ਕੈਂਪ ਦੇ ਅੰਦਰ ਪ੍ਰਵੇਸ਼ ਕਰਨ ਦੇਣ। ਪੁਲਸ ਨੇ ਦੋਸ਼ ਲਗਾਇਆ ਸੀ ਕਿ ਰਾਮਪਾਲ ਦੇ ਆਸ਼ਰਮ ਦੇ ਅੰਦਰ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਹਾਈ ਕੋਰਟ ਨੇ ਉਲੰਘਣਾ ਮਾਮਲੇ ’ਚ ਰਾਮਪਾਲ ਦੇ ਵਾਰ-ਵਾਰ ਪੇਸ਼ ਨਾ ਹੋਣ ’ਤੇ ਉਨ੍ਹਾਂ ਦੇ ਖਿਲਾਫ ਨਵੇਂ ਸਿਰੇ ਤੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਅਤੇ ਅਧਿਕਾਰੀਆਂ ਨੂੰ ਸੰਤ ਨੂੰ ਪੇਸ਼ ਕਨਰ ਲਈ ਸ਼ੁੱਕਰਵਾਰ ਤੱਕ ਦੀ ਸਮੇਂ-ਸੀਮਾ ਦਿੱਤੀ ਹੈ।
ਮੇਲ ਮਹਿੰਗਾ ਹੋ ਗਿਐ ਹੁਣ ਦਿੱਲੀ 'ਤੇ ਲਾਹੌਰ ਦਾ
NEXT STORY