ਲੁਧਿਆਣਾ (ਵਿੱਕੀ) - ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨਾਲ ਸਬੰਧਤ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਦੇਸ਼ ਦੇ ਪ੍ਰਸਿੱਧ ਅਦਾਰਿਆਂ ’ਚ ਕੌਸ਼ਲ, ਤਜ਼ਰਬੇ ’ਤੇ ਆਧਾਰਿਤ ਸਿੱਖਿਆ ਅਤੇ ਉੱਭਰਦੇ ਵਿੱਦਿਅਕ ਟੈਂਰਡਸ ਦੇ ਰੂ-ਬ-ਰੂ ਹੋਣ ਦਾ ਮੌਕਾ ਮਿਲੇਗਾ। ਇਸ ਲਈ ਸੀ. ਬੀ. ਐੱਸ. ਈ. ਦੇਸ਼ ਦੇ ਚੁਣੇ ਹੋਏ ਅਦਾਰਿਆਂ ’ਚ ਪ੍ਰਿੰਸੀਪਲਾਂ ਦਾ ਐਕਸਪੋਜ਼ਰ ਦੌਰਾ ਕਰਵਾਏਗਾ। ਇਹ ਦੌਰਾ 22 ਜਨਵਰੀ ਤੋਂ 30 ਜਨਵਰੀ ਤੱਕ ਕੀਤਾ ਜਾਵੇਗਾ, ਜਿਸ ਵਿਚ ਹਿੱਸਾ ਲੈਣ ਲਈ ਪ੍ਰਿੰਸੀਪਲਾਂ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਸੀ. ਬੀ. ਐੱਸ. ਈ. ਰਾਸ਼ਟਰੀ ਸਿੱਖਿਆ ਨੀਤੀ-2020 ਮੁਤਾਬਕ ਆਪਣੇ ਸਬੰਧਤ ਸਕੂਲਾਂ ਵਿਚ ਕੌਸ਼ਲ ਅਤੇ ਵਿਵਹਾਰਕ ਸਿੱਖਿਆ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦੇ ਰਿਹਾ ਹੈ। ਇਸੇ ਦਿਸ਼ਾ ਵਿਚ ਬੋਰਡ ਨੇ 2 ਸਾਲ ਪਹਿਲਾਂ ਪ੍ਰਿੰਸੀਪਲਾਂ ਦੇ ਲਈ ਐਕਸਪੋਜ਼ਰ ਦੌਰੇ ਦੀ ਯੋਜਨਾ ਸ਼ੁਰੂ ਕੀਤੀ ਸੀ, ਜਿਸ ਦੇ ਤਹਿਤ ਸਮੇਂ-ਸਮੇਂ ’ਤੇ ਦੇਸ਼ ਦੇ ਨਾਮੀ ਅਦਾਰਿਆਂ ਦੀ ਚੋਣ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਹੁਣ ਘਰ ਬੈਠੇ Online ਰੀਨਿਊ ਕਰੋ ਆਪਣਾ ਡਰਾਈਵਿੰਗ ਲਾਇਸੈਂਸ, RTO ਜਾਣ ਦੀ ਲੋੜ ਨਹੀਂ
ਦੇਸ਼ ਭਰ ’ਚੋਂ ਚੁਣੀਆਂ ਗਈਆਂ ਇਹ 5 ਸੰਸਥਾਵਾਂ
ਇਸ ਵਾਰ ਬੋਰਡ ਵਲੋਂ ਦੇਸ਼ ਭਰ ਤੋਂ 5 ਪ੍ਰਮੁੱਖ ਸੰਸਥਾਵਾਂ ਚੁਣੀਆਂ ਗਈਆਂ ਹਨ। ਚੁਣੀਆਂ ਗਈਆਂ ਸੰਸਥਾਵਾਂ ’ਚ ਮੁੰਬਈ ਦੀ ਐਟਲਸ ਸਕਿਲ ਟੈੱਕ ਯੂਨੀਵਰਸਿਟੀ, ਪੰਜਾਬ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਅਸਾਮ ਸਥਿਤ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼, ਝਾਰਖੰਡ ਦਾ ਬਿਰਲਾ ਇੰਸਟੀਚਿਊਟ ਆਫ ਟੈਕਨਾਲੋਜੀ ਅਤੇ ਪੱਛਮੀ ਬੰਗਾਲ ਸਥਿਤ ਫੁਟਵੀਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ ਸ਼ਾਮਲ ਹਨ। ਇਨ੍ਹਾਂ ਦੌਰਿਆਂ ਦੇ ਜ਼ਰੀਏ ਪ੍ਰਿੰਸੀਪਲਾਂ ਨੂੰ ਆਧੁਨਿਕ ਸਿੱਖਿਆ ਪ੍ਰਣਾਲੀਆਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਆਪਣੇ ਸਕੂਲਾਂ ’ਚ ਲਾਗੂ ਕਰਨ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ : 111 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ
ਸੀ. ਬੀ. ਐੱਸ. ਈ. ਦੀ ਇਹ ਯੋਜਨਾ ਬੇਹੱਦ ਸ਼ਲਾਘਾਯੋਗ ਹੈ, ਕਿਉਂਕਿ ਇਸ ਨਾਲ ਪ੍ਰਿੰਸੀਪਲਾਂ ਨੂੰ ਨਵੀਆਂ ਅਤੇ ਉੱਭਰਦੀਆਂ ਤਕਨੀਕਾਂ ਨੂੰ ਪ੍ਰਤੱਖ ਰੂਪ ’ਚ ਦੇਖਣ ਦਾ ਮੌਕਾ ਮਿਲੇਗਾ। ਪ੍ਰਸਿੱਧ ਅਦਾਰਿਆਂ ਦਾ ਇਹ ਦੌਰਾ ਨਾ ਸਿਰਫ਼ ਵਿੱਦਿਅਕ ਗਿਆਨ ਨੂੰ ਵਧਾਵੇਗਾ, ਸਗੋਂ ਸਕੂਲਾਂ ਵਿਚ ਕਾਰੋਬਾਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਨਵੇਂ ਆਯਾਮ ਸਥਾਪਿਤ ਕਰਨ ਵਿਚ ਵੀ ਮੀਲ ਪੱਥਰ ਸਾਬਤ ਹੋਵੇਗਾ।
-ਡਾ. ਸਤਵੰਤ ਕੌਰ ਭੁੱਲਰ, ਪ੍ਰਿੰਸ. ਡੀ. ਏ. ਵੀ. ਸਕੂਲ, ਪੱਖੋਵਾਲ ਰੋਡ।
ਇਹ ਵੀ ਪੜ੍ਹੋ : ਗਰਮੀਆਂ 'ਚ AC ਚਲਾ ਕੇ ਵੀ ਨਹੀਂ ਆਵੇਗਾ ਬਿਜਲੀ ਦਾ ਬਿਲ, ਬੱਸ ਕਰ ਲਓ ਇਹ ਛੋਟਾ ਜਿਹਾ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਭਾਰੀ ਠੰਢ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ, ਹਾਲੇ ਹੋਰ ਛਿੜੇਗੀ ਕੰਬਣੀ
NEXT STORY