ਨੀਦਰਲੈਂਡ— ਜੇਕਰ ਕਿਸੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਹੋਵੇ ਤਾਂ ਚੁੰਮਣ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਕੀ ਹੋ ਸਕਦਾ ਹੈ ਪਰ ਇਸ ਖਬਰ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਕਿੱਸ ਵੀ ਡਰ-ਡਰ ਕੇ ਕਰੋਗੇ ਕਿਉਂਕਿ ਨੀਦਰਲੈਂਡ ਦੇ ਇਕ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ 8 ਸਕਿੰਟਾਂ ਦੀ ਕਿੱਸ ਨਾਲ ਕਰੀਬ 8 ਕਰੋੜ ਜੀਵਾਣੂੰ ਕਿੱਸ ਕਰਨ ਵਾਲਿਆਂ ਦੇ ਮੂੰਹ ਵਚ ਜਾਂਦੇ ਹਨ।
ਇਸ ਅਧਿਐਨ ਦੇ ਮੁਤਾਬਕ ਹਰ ਮਨੁੱਖ ਦੇ ਮੂੰਹ ਵਿਚ ਕਰੀਬ 700 ਤਰ੍ਹਾਂ ਦੇ ਜੀਵਾਣੂੰ ਰਹਿੰਦੇ ਹਨ, ਜਿਨ੍ਹਾਂ ਦੀ ਗਿਣਤੀ ਕਰੋੜਾਂ ਵਿਚ ਹੈ ਅਤੇ ਕਿੱਸ ਕਰਦੇ ਸਮੇਂ ਇਹ ਤੇਜ਼ੀ ਨਾਲ ਇਕ-ਦੂਜੇ ਦੇ ਮੂੰਹ ਵਿਚ ਟਰਾਂਸਫਰ ਹੋ ਜਾਂਦੇ ਹਨ। ਇਸ ਅਧਿਐਨ ਦੇ ਲਈ ਅਧਿਐਨਕਰਤਾਵਾਂ ਨੇ ਕਰੀਬ 21 ਜੋੜਿਆਂ ਨੂੰ ਕਿੱਸ ਕਰਨ ਲਈ ਕਿਹਾ ਤੇ ਕਿੱਸ ਦੌਰਾਨ ਉਨ੍ਹਾਂ 'ਤੇ ਨਿਗਰਾਨੀ ਰੱਖੀ।
ਅਧਿਐਨ ਕਰਨ ਵਾਲੇ ਦਲ ਦੇ ਪ੍ਰੋਫੈਸਰ ਰੇਮਕੋ ਨੇ ਦੱਸਿਆ ਕਿ ਫਰੈਂਚ ਕਿੱਸ ਕਰਦੇ ਸਮੇਂ ਸਭ ਤੋਂ ਜ਼ਿਆਦਾ ਜੀਵਾਣੂੰ ਟਰਾਂਸਫਰ ਹੋਣ ਦੀ ਸੰਭਾਵਨਾ ਰਹਿੰਦੀ ਹੈ। ਅਧਿਐਨ ਦੇ ਮੁਤਾਬਕ ਜੀਵਾਣੂੰਆਂ ਨਾਲ ਸੰਬੰਧਤ ਬੀਮਾਰੀਆਂ ਨਾਲ ਨਜਿੱਠਣ ਵਿਚ ਕਿਵੇਂ ਮਦਦ ਮਿਲ ਸਕੇਗੀ।
ਇਸ ਅਅਿਧੈਨ ਤੋਂ ਬਾਅਦ ਪ੍ਰੇਮੀਆਂ ਲਈ ਇਹ ਗਾਉਣਾ ਗਲਤ ਨਹੀਂ ਹੋਵੇਗਾ, 'ਜ਼ਹਿਰ ਹੈ ਕਿ ਪਿਆਰ ਹੈ ਤੇਰਾ ਚੁੰਮਾ'।
ਅਮਰੀਕਾ 'ਚ ਸਾਢੇ ਚਾਰ ਲੱਖ ਭਾਰਤੀ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ : ਰਿਪੋਰਟ
NEXT STORY