ਇਸਲਾਮਾਬਾਦ— ਪ੍ਰਧਾਨ ਮੰਤਰੀ ਮੋਦੀ ਦੇ ਵਿਧਾਨ ਸਭਾ ਚੋਣਾਂ ਲਈ 'ਮਿਸ਼ਨ 44 ਪਲੱਸ' ਦੇ ਨਾਅਰੇ ਨੇ ਪਾਕਿਸਤਾਨ ਵਿਚ ਖਲਬਲੀ ਮਚਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਹੁਣ ਮੋਦੀ ਦੇ ਹਰ ਕਦਮ 'ਤੇ ਗਹਿਰਾਈ ਨਾਲ ਨਜ਼ਰ ਰੱਖ ਰਿਹਾ ਹੈ। ਮੋਦੀ ਦਾ '44 ਪਲੱਸ' ਦਾ ਨਾਅਰਾ, ਜੰਮੂ-ਕਸ਼ਮੀਰ ਦੀਆਂ ਸਰਹੱਦਾਂ ਨੂੰ ਪਾਰ ਕਰਦਾ ਹੋਇਆ ਪਾਕਿਸਤਾਨ ਤੱਕ ਜਾ ਪਹੁੰਚਿਆ ਹੈ।
ਪਾਕਿਸਤਾਨ ਦੀਆਂ ਸਾਰੀਆਂ ਅਖਬਾਰਾਂ ਰਿਆਸਤ ਵਿਚ ਹੋਣ ਵਾਲੀਆਂ ਚੋਣਾਂ 'ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ। ਪਾਕਿਸਤਾਨੀ ਅਖਬਾਰਾਂ ਦਾ ਮੰਨਣਾ ਹੈ ਕਿ ਮੋਦੀ ਨੇ ਉਥੋਂ ਦੇ ਵੱਖਵਾਦੀ ਨੇਤਾਵਾਂ ਨੂੰ ਆਪਣੇ ਪੱਖ ਵਿਚ ਕਰਨਾ ਸ਼ੁਰੂ ਕਰ ਦਿੱਤਾ ਹੈ। ਸਾਬਕਾ ਵੱਖਵਾਦੀ ਨੇਤਾ ਸੱਜਾਦ ਲੋਨ ਮੋਦੀ ਨਾਲ ਮਿਲੇ ਅਤੇ ਉਨ੍ਹਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਮੋਦੀ ਕਸ਼ਮੀਰ ਦੀ ਕਿਸਮਤ ਬਦਲ ਸਕਦੇ ਹਨ।
ਇਸ ਨੇ ਕਾਂਗਰਸ ਤੋਂ ਇਲਾਵਾ ਕਸ਼ਮੀਰ ਦੀਆਂ ਦੋਹਾਂ ਖੇਤਰੀ ਪਾਰਟੀਆਂ ਦੀ ਪਰੇਸ਼ਾਨੀ ਵੀ ਵਧਾ ਦਿੱਤੀ ਹੈ। 'ਦਿ ਐਕਸਪ੍ਰੈਸ ਟ੍ਰਿਬਿਊਨ' ਦਾ ਕਹਿਣਾ ਹੈ ਕਿ ਜੇਕਰ ਜੰਮੂ-ਕਸ਼ਮੀਰ ਦੇ ਲੋਕ ਚੋਣਾਂ ਦਾ ਬਾਈਕਾਟ ਕਰਦੇ ਹਨ ਤਾਂ ਉਨ੍ਹਾਂ ਦਾ ਫਾਇਦਾ ਵੀ ਮੋਦੀ ਦੀ ਟੀਮ ਨੂੰ ਹੋਵੇਗਾ। ਪਾਕਿਸਤਾਨ ਦੇ ਸਭ ਤੋਂ ਵੱਡੀਆਂ ਅਖਬਾਰਾਂ 'ਤੋਂ ਇਕ 'ਡਾਨ' ਲਿਖਿਆ ਹੈ ਕਿ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ ਨੇ ਮੁਸਲਮਾਨਾਂ ਦੀ ਬਹੂਗਿਣਤੀ ਵਾਲੇ ਜੰਮੂ ਕਸ਼ਮੀਰ ਵਿਚ ਹਿੰਮਤੀ ਚੋਣ ਯੋਜਨਾ ਲਾਂਚ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਇਹ ਚੋਣਾਂ ਮੋਦੀ ਸਰਕਾਰ ਲਈ ਕਿਸੀ ਪ੍ਰੀਖਿਆ ਤੋਂ ਘੱਟ ਨਹੀਂ ਹੋਣਗੀਆਂ।
ਜ਼ਿਕਰਯੋਗ ਹੈ ਕਿ ਚਾਰ ਦੇਸ਼ਾਂ ਦੀ ਯਾਤਰਾ 'ਤੇ ਗਏ ਪ੍ਰਧਾਨ ਮੰਤਰੀ ਮੋਦੀ ਜਿੱਥੇ ਆਪਣੀ ਗਰਜ ਨਾਲ ਉਥੋਂ ਦੇ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ। ਉੱਥੇ 20 ਨਵੰਬਰ ਨੂੰ ਭਾਰਤ ਵਾਪਸੀ ਕਰ ਰਹੇ ਮੋਦੀ ਦੀ ਬੁਲੰਦ ਆਵਾਜ਼ ਤੁਹਾਨੂੰ ਜੰਮੂ-ਕਸ਼ਮੀਰ ਅਤੇ ਝਾਰਖੰਡ ਵਿਚ ਸੁਣਨ ਨੂੰ ਮਿਲੇਗੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੋਦੀ ਦੋਹਾਂ ਸੂਬਿਆਂ ਵਿਚ ਹੋਣ ਵਾਲੀਆਂ ਰੈਲੀਆਂ ਵਿਚ ਜੁਟ ਜਾਣਗੇ ਅਤੇ ਇਥੇ ਵੀ ਆਪਣੀ ਪਾਰਟੀ ਦੀ ਸਾਖ ਨੂੰ ਬਚਾਉਣ ਲਈ ਜੀ ਤੋੜ ਮਿਹਨਤ ਕਰਨਗੇ।
ਮਹਾਰਾਸ਼ਟਰ ਅਤੇ ਹਰਿਆਣਾ ਵਿਚ ਪਾਰਟੀ ਦਾ ਬੇੜਾ ਪਾਰ ਲਗਾਉਣ ਤੋਂ ਬਾਅਦ ਮੋਦੀ ਦੀ ਟੀਮ ਹੁਣ ਇਸ ਮਹੀਨੇ ਜੰਮੂ-ਕਸ਼ਮੀਰ ਅਤੇ ਝਾਰਖੰਡ ਵਿਚ ਚੋਣ ਰੈਲੀਆਂ ਕਰੇਗੀ। ਮੋਦੀ ਇਨ੍ਹਾਂ ਸੂਬਿਆਂ ਵਿਚ 20 ਚੋਣ ਰੈਲੀਆਂ ਕਰਨਗੇ। ਇਨ੍ਹਾਂ 'ਚੋਂ 14 ਰੈਲੀਆਂ ਝਾਰਖੰਡ ਅਤੇ 6 ਰੈਲੀਆਂ ਜੰਮੂ-ਕਸ਼ਮੀਰ ਵਿਚ ਹੋ ਸਕਦੀਆਂ ਹਨ।
ਝਾਰਖੰਡ ਦੇ ਨਕਸਲ ਪ੍ਰਭਾਵਿਤ ਇਲਾਕਿਆਂ ਵਿਚ ਮੋਦੀ ਦੀਆਂ ਸੰਭਾਵਿਤ ਰੈਲੀਆਂ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਮੋਦੀ ਝਾਰਖਾਂਡ ਦੇ ਸਾਰੇ ਲੋਕ ਸਭਾ ਖੇਤਰਾਂ ਵਿਚ ਇਕ-ਇਕ ਰੈਲੀ ਕਰ ਸਕਦੇ ਹਨ। ਇਨ੍ਹਾਂ ਰੈਲੀਆਂ ਵਿਚ ਵੀ ਲੋਕ ਸਭਾ ਸੀਟ ਅਧੀਨ ਆਉਂਦੀਆਂ ਸਾਰੇ ਵਿਧਾਨ ਸਭਾ ਉਮੀਦਵਾਰਾਂ ਨੂੰ ਬੁਲਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਜੰਮੂ ਖੇਤਰ ਅਧੀਨ ਆਉਂਦੀਆਂ 37 ਵਿਧਾਨ ਸਭਾ ਸੀਟਾਂ ਵਿਚ ਹੀ ਮੋਦੀ 4 ਤੋਂ 5 ਰੈਲੀਆਂ ਕਰ ਸਕਦੇ ਹਨ।
ਜੋ ਪਾਕਿ ਲਈ ਖਤਰਾ ਨਹੀਂ, ਉਨ੍ਹਾਂ 'ਤੇ ਹਮਲਾ ਕਿਉਂ ਕਰੀਏ : ਅਜ਼ੀਜ਼
NEXT STORY