ਲੰਡਨ-ਪ੍ਰਧਾਨ ਮੰਤਰੀ ਡੇਵਿਡ ਕੈਮਰਨ ਦੀ ਕੰਜ਼ਰਵੇਟਿਵ ਪਾਰਟੀ ਨੂੰ ਇਕ ਹੋਰ ਸੰਸਦੀ ਚੋਣਾਂ ਹਾਰਨ ਦਾ ਖਤਰਾ ਪੈਦਾ ਹੋ ਗਿਆ ਹੈ, ਜਿਸਦਾ ਅਸਰ ਅਗਲੇ ਸਾਲ ਰਾਸ਼ਟਰੀ ਚੋਣਾਂ 'ਤੇ ਪੈ ਸਕਦਾ ਹੈ। ਕੰਜ਼ਰਵੇਟਿਵ ਪਾਰਟੀ ਇਕ ਸੰਸਦੀ ਉਪ ਚੋਣਾਂ ਪਹਿਲਾਂ ਹੀ ਹਾਰ ਚੁੱਕੀ ਹੈ। ਰਾਚੇਸਟਰ ਅਤੇ ਸਟ੍ਰਡ 'ਚ ਵੀਰਵਾਰ ਨੂੰ ਸੰਸਦੀ ਉਪ ਚੋਣਾਂ ਕਰਵਾਏ ਜਾ ਰਹੇ ਜਨਮਤ ਸੰਗ੍ਰਹਿ 'ਚ ਕੰਜ਼ਰਵੇਟਿਵ ਪਾਰਟੀ ਦੇ ਮੁਕਾਵਲੇ ਯੁਨਾਈਟਿਡ ਕਿੰਗਡਮ ਇੰਡੀਪੈਨਡੈਂਟ ਪਾਰਟੀ ਨੂੰ ਲੀਡ ਦਿਖਾਈ ਜਾ ਰਹੀ ਹੈ। ਇਹ ਚੋਣਾਂ ਕੰਜ਼ਰਵੇਟਿਵ ਪਾਰਟੀ ਦੇ ਮਾਰਕ ਰੇਕਲੇਸ ਦੇ ਸੰਸਦ ਤੋਂ ਅਸਤੀਫੇ ਕਾਰਨ ਕਰਵਾਇਆ ਜਾ ਰਿਹਾ ਹੈ। ਯੂਨਾਈਟਿਡ ਕਿੰਗਡਮ ਇੰਡੀਪੈਨਡੈਂਟ ਪਾਰਟੀ ਬ੍ਰਿਟੇਨ ਨੂੰ ਯੂਰਪੀਅਨ ਸੰਘ ਤੋਂ ਵੱਖਰਾ ਕਰਨ ਦਾ ਪੱਖੀ ਹੈ।
ਅਮਰਿਸ਼ ਬੇਰਾ ਚੋਣਾਂ ਜਿੱਤ ਦੁਬਾਰਾ ਪਹੁੰਚੇ ਕਾਂਗਰਸ 'ਚ
NEXT STORY