ਵਾਸ਼ਿੰਗਟਨ-ਅਮਰੀਕਾ ਦਾ ਕਹਿਣਾ ਹੈ ਕਿ ਯੂਕਰੇਨ ਦੇ ਨਾਟੋ 'ਚ ਸ਼ਾਮਲ ਹੋਣ ਦਾ ਫੈਸਲਾ ਆਪ ਨਾਟੋ ਅਤੇ ਯੂਕਰੇਨ ਬਿਨਾ ਕਿਸੇ ਬਾਹਰੀ ਦਖਲ ਅੰਦਾਜ਼ੀ ਦੇ ਕਰਨਗੇ। ਇਹ ਗੱਲ ਵੀਰਵਾਰ ਨੂੰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਮਾਰਕ ਸਟ੍ਰੋਹ ਨੇ ਆਖੀ ਹੈ। ਬੁਲਾਰੇ ਨੇ ਕਿਹਾ ਕਿ ਅਮਰੀਕਾ ਯੂਕਰੇਨ ਦੀ ਨਾਟੋ ਦੀ ਮੈਂਬਰਸ਼ਿਪ ਦਾ ਸਮਰਥਨ ਕਰਦਾ ਹੈ ਪਰ ਫੈਸਲਾ ਨਾਟੋ ਅਤੇ ਯੂਕਰੇਨ ਨੂੰ ਹੀ ਕਰਨਾ ਹੈ। ਇਸ ਮਾਮਲੇ 'ਚ ਕਿਸ ਤਰ੍ਹਾਂ ਦਾ ਬਾਹਰੀ ਦਖਲ ਅੰਦਾਜ਼ੀ ਨਹੀਂ ਹੋਣਾ ਚਾਹੀਦਾ ਹੈ। ਯੂਕਰੇਨ ਨੇ ਨਾਟੋ ਦੀ ਮੈਂਬਰਸ਼ਿਪ ਲਈ ਨਾ ਤਾਂ ਅਜੇ ਤੱਕ ਕੋਈ ਬੇਨਤੀ ਕੀਤੀ ਹੈ ਅਤੇ ਨਾ ਹੀ ਨਾਟੋ ਇਸ 'ਤੇ ਵਿਚਾਰ ਕਰ ਰਿਹਾ ਹੈ। ਰਾਸ਼ਟਰਪਤੀ ਬਰਾਕ ਓਬਾਮਾ ਯੂਕਰੇਨ ਨੂੰ ਨਾਟੋ ਇਸ 'ਤੇ ਵਿਚਾਰ ਕਰ ਰਿਹਾ ਹੈ। ਰਾਸ਼ਟਰਪਤੀ ਬਰਾਕ ਓਬਾਮਾ ਯੂਕਰੇਨ ਨੂੰ ਨਾਟੋ ਦਾ ਸਹਿਯੋਗ ਅਤੇ ਖਾਸ ਦਰਜਾ ਦੇਣ ਤੋਂ ਪਹਿਲਾਂ ਹੀ ਇਨਕਾਰ ਕਰ ਚੁੱਕੇ ਹਨ।
ਵ੍ਹਾਈਟ ਹਾਊਸ 'ਚ ਘੁਸਪੈਠ ਕਰਨ ਵਾਲਾ ਇਕ ਹੋਰ ਵਿਅਕਤੀ ਗ੍ਰਿਫਤਾਰ
NEXT STORY