ਪਠਾਨਕੋਟ (ਸ਼ਾਰਦਾ)-ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ 3 ਸਾਲ ਤੱਕ ਬਲਾਤਕਾਰ ਕਰਨ ਵਾਲੇ ਦੋਸ਼ੀ ਦੇ ਵਿਰੁੱਧ ਚੱਕੀ ਪੁਲਸ ਨੇ ਮੁਕੱਦਮਾ ਨੰ.91 ਆਈ.ਪੀ.ਸੀ. ਦੀ ਧਾਰਾ 493, 420, 357 ਦੇ ਅਧੀਨ ਮਾਮਲਾ ਦਰਜ ਕਰ ਕੇ ਨਾਮਜ਼ਦ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਢਾਂਗੂ ਵਾਸੀ ਮਹਿਲਾ ਰਿਤਿਕਾ ਪੁੱਤਰੀ ਹੰਸਰਾਜ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪਹਿਲੇ ਤੋਂ ਸ਼ਾਦੀਸ਼ੁਦਾ ਸੀ ਪਰ ਮਿਸ਼ਨ ਰੋਡ ਵਾਸੀ ਅਜੇ ਕਪੂਰ ਪੁੱਤਰ ਮਹਿੰਦਰ ਪ੍ਰਤਾਪ ਨੇ ਉਸ ਨੂੰ ਵਰਗਲਾ ਕੇ ਆਪਣੇ ਝਾਂਸੇ ਵਿਚ ਲਿਆ। ਦੋਸ਼ੀ ਨੇ ਉਸ ਨੂੰ (ਸ਼ਿਕਾਇਤਕਰਤਾ) ਵਿਆਹ ਕਰਨ ਦੇ ਜਾਲ ਵਿਚ ਫਸਾਉਂਦੇ ਹੋਏ ਉਸ ਦੇ ਪਹਿਲੇ ਪਤੀ ਤੋਂ ਤਲਾਕ ਕਰਵਾ ਦਿੱਤਾ।
ਥਾਣਾ ਮੁਖੀ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਸ਼ੀ ਨੇ ਉਸ ਨੂੰ ਆਪਣੇ ਕੋਲ ¦ਬੇ ਸਮੇਂ ਤੋਂ ਰੱਖਿਆ ਪਰ ਜਦੋਂ ਸ਼ਿਕਾਇਤਕਰਤਾ ਨੇ ਦੋਸ਼ੀ ’ਤੇ ਵਿਆਹ ਕਰਨ ਦੇ ਲਈ ਦਬਾਓ ਬਣਾਇਆ ਤਾਂ ਉਹ ਨਾ-ਨੁੱਕਰ ਕਰਣ ਲੱਗਾ। ਬਾਅਦ ਵਿਚ ਪੁਲਸ ਨੂੰ ਸ਼ਿਕਾਇਤ ਦੇਣ ’ਤੇ ਜਦੋਂ ਐਸ.ਪੀ. ਹੈਡਕੁਆਟਰ ਨਰਿੰਦਰ ਬੇਦੀ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਉਕਤ ਨੌਜਵਾਨ ਦੋਸ਼ੀ ਪਾਇਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਫੜਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਕਦੇ ਚਮਤਕਾਰ, ਕਦੇ ਬਲਾਤਕਾਰ ਪਰ 'ਬਾਬਾ ਜੀ ਦੀ ਜੈ-ਜੈ ਕਾਰ' (ਦੇਖੋ ਤਸਵੀਰਾਂ)
NEXT STORY