ਵਾਸ਼ਿੰਗਟਨ- ਵ੍ਹਾਈਟ ਹਾਊਸ ਨੇੜੇ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ ਕਾਰ 'ਚੋਂ ਇਕ ਬੰਦੂਕ ਵੀ ਬਰਾਮਦ ਹੋਈ ਹੈ।
ਸੂਤਰਾਂ ਮੁਤਾਬਕ ਨਿਊਯਾਰਕ ਟਾਈਮਜ਼ 'ਚ ਪ੍ਰਕਾਸ਼ਿਤ ਖਬਰ 'ਚ ਦੱਸਿਆ ਗਿਆ ਹੈ ਕਿ ਗੁਪਤ ਸਰਵਿਸ ਦੇ ਬੁਲਾਰੇ ਐਡ ਡੋਨੋਵੇਨ ਨੇ ਦੱਸਿਆ ਕਿ ਦੱਖਣੀ-ਪੂਰਬੀ ਆਯੋਵਾ ਦੇ ਡੇਵੇਨਪੋਰਟ ਸ਼ਹਿਰ ਵਾਸੀ ਰੇਡੀਓ ਜੌਕੀ ਰੇਨੇ ਕਫੇਨ (41) ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ।
ਸੁਰੱਖਿਆ ਮੁਲਾਜ਼ਮਾਂ ਨੇ ਕਫੇਮ ਨੂੰ ਜਾਂਚ ਨਾਕੇ 'ਤੇ ਰੋਕ ਕੇ ਉਸ ਕੋਲੋਂ ਪੁੱਛਗਿੱਛ ਕੀਤੀ। ਪੁੱਛਗਿੱਛ 'ਚ ਉਸ ਨੇ ਦੱਸਿਆ ਕਿ ਡੇਵੇਨਪੋਰਟ 'ਚ ਕਿਸੇ ਨੇ ਉਸ ਵ੍ਹਾਈਟ ਹਾਊਸ 'ਚ ਆਉਣ ਲਈ ਕਿਹਾ ਸੀ, ਇਸ ਲਈ ਉਹ ਵਾਸ਼ਿੰਗਟਨ ਆਇਆ ਹੈ।
ਸੁਰੱਖਿਆ ਮੁਲਾਜ਼ਮਾਂ ਨੇ ਜਦੋਂ ਉਸ ਦੇ ਨੇੜੇ ਖੜ੍ਹੀ ਇਕ ਕਾਰ ਦੀ ਤਲਾਸ਼ੀ ਲਈ, ਤਾਂ ਉਸ ਕੋਲੋਂ ਇਕ ਰਾਈਫਲ ਅਤੇ 40 ਤੋਂ ਜ਼ਿਆਦਾ ਗੋਲਾ-ਬਾਰੂਦ ਬਰਾਮਦ ਹੋਇਆ। ਕਫੇਮ ਨੂੰ ਗੈਰ ਲਾਇਸੈਂਸੀ ਰਾਈਫਲ ਰੱਖਣ ਦੇ ਮਾਮਲੇ 'ਚ ਹਿਰਾਸਤ 'ਚ ਲੈ ਲਿਆ ਗਿਆ ਹੈ।
ਇਸ ਘਟਨਾ ਤੋਂ ਬਾਅਦ ਵ੍ਹਾਈਟ ਹਾਊਸ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਕ ਘੁਸਪੈਠੀਆ ਵੀ ਵ੍ਹਾਈਟ ਹਾਊਸ 'ਚ ਦਾਖਲ ਹੋ ਗਿਆ ਸੀ।
ਅਮਰੀਕੀ ਪ੍ਰਤੀਨਿਧੀ ਸਭਾ ਨੇ ਮਲਾਲਾ ਯੁਸੂਫਜ਼ਈ ਸਕਾਲਰਸ਼ਿਪ ਐਕਟ ਕੀਤਾ ਪਾਸ
NEXT STORY