ਵਾਸ਼ਿੰਗਟਨ-ਅਮਰੀਕਾ ਦੀ ਪ੍ਰਤੀਨਿਧੀ ਸਭਾ ਨੇ ਪਾਕਿਸਤਾਨ ਦੀ ਨੋਬਲ ਪੁਰਸਕਾਰ ਜੇਤੂ ਮਲਾਲ ਯੁਸੂਫਜ਼ਈ ਦੇ ਨਾਂ 'ਤੇ ਉਸਦੇ ਦੇਸ਼ 'ਚ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਦੀ ਗਿਣਤੀ ਵਧਾਉਣ ਲਈ ਵੀਰਵਾਰ ਨੂੰ ਇਕ ਨਵਾਂ ਕਾਨੂੰਨ ਪਾਸ ਕੀਤਾ। ਫਲੋਰਿਡਾ ਦੀ ਰਿਪਬਲਿਕਨ ਸੰਸਦ ਮੈਂਬਰ ਇਲੀਆਨਾ ਰੋਜ਼-ਲੈਟੀਨੇਨ ਵਲੋਂ ਤਿਆਰ ਕੀਤੇ ਗਏ ਮਲਾਲਾ ਯੁਸੂਫਜ਼ਈ ਸਕਾਲਰਸ਼ਿਪ ਐਕਟ ਦਾ ਵਿਸਥਾਰ ਕਰਕੇ ਯੂ.ਐਸ.ਐਡ. ਯੋਗਤਾ ਅਤੇ ਲੋੜ 'ਤੇ ਆਧਾਰਿਤ ਸਕਾਲਰਸ਼ਿਪ ਪ੍ਰੋਗਰਾਮ ਅਧੀਨ ਇਸ 'ਚ ਕਈ ਪਾਕਿਸਤਾਨੀ ਮਹਿਲਾਵਾਂ ਨੂੰ ਸਕਾਰਲਸ਼ਿਪ ਪ੍ਰਦਾਨ ਕੀਤੀ ਜਾਵੇਗੀ। ਇਸ ਕਾਨੂੰਨ 'ਚ ਇਹ ਪੱਕਾ ਕੀਤਾ ਗਿਆ ਹੈ ਕਿ ਘੱਟੋਂ-ਘੱਟ ਅੱਧੀ ਸਕਾਲਰਸ਼ਿਪ ਮਹਿਲਾਵਾਂ ਨੂੰ ਦਿੱਤੀ ਜਾਵੇ। ਸਦਨ ਦੀ ਵਿਦੇਸ਼ੀ ਮਾਮਲਆਿਂ ਦੀ ਕਮੇਟੀ ਦੇ ਪ੍ਰਧਾਨ ਸੰਸਦ ਮੈਂਬਰ ਐਡ ਰੌਯਸ ਨੇ ਦੱਸਿਆ ਕਿ ਮੈਂ ਸਾਲਾਂ ਤੋਂ ਅਫਗਾਨਿਸਤਾਨ ਅਤੇ ਪਾਕਿਸਤਾਨ ਵਰਗੀਆਂ ਥਾਵਾਂ 'ਤੇ ਸਿੱਖਿਆ ਦੀ ਮਾੜੀ ਹਾਲਤ ਨੂੰ ਲੈ ਕੇ ਪਰੇਸ਼ਾਨ ਰਿਹਾ ਹਾਂ।
'ਪਰਸਨ ਆਫ ਦਿ ਈਅਰ' ਦੇ ਦਾਅਵੇਦਾਰਾਂ 'ਚ ਨਰਿੰਦਰ ਮੋਦੀ
NEXT STORY