ਹੁਸ਼ਿਆਰਪੁਰ- ਸਿੱਧੂ ਪਰਿਵਾਰ ਵਲੋਂ ਅਕਾਲੀ ਦਲ 'ਤੇ ਕੀਤੇ ਜਾ ਰਹੇ ਹਮਲਿਆਂ ਤੋਂ ਬਾਅਦ ਮੁੱਖ ਮੰਤਰੀ ਬਾਦਲ ਨੇ ਚੁੱਪੀ ਧਾਰਨ ਕਰ ਲਈ ਹੈ। ਹੁਸ਼ਿਆਰਪੁਰ 'ਚ ਪੁੱਜੇ ਮੁੱਖ ਮੰਤਰੀ ਕੋਲੋਂ ਜਦੋਂ ਪੱਤਰਕਾਰਾਂ ਵਲੋਂ ਨਵਜੋਤ ਸਿੰਘ ਸਿੱਧੂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਹੱਥ ਜੋੜ ਕੇ ਸਿੱਧੂ ਪਰਿਵਾਰ ਬਾਰੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਸਿੱਧੂ ਤਾਂ ਮਹਾਪੁਰਸ਼ ਨੇ ਅਤੇ ਉਹ ਇਸ ਬਾਰੇ 'ਚ ਕੁਝ ਵੀ ਨਹੀਂ ਕਹਿਣਾ ਚਾਹੁੰਦੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ 10.40 ਕਰੋੜ ਦੀ ਲਾਗਤ ਨਾਲ ਖਨੌੜਾ ਵਿਖੇ ਫਲਾਂ ਦੇ ਸੈਂਟਰ ਆਫ ਐਕਸੀਲੈਂਸ ਦਾ ਉਦਘਾਟਨ ਕਰਨ ਆਏ ਸਨ।
ਐਮ. ਸੀ. ਚੋਣਾਂ ਲਈ ਭਾਜਪਾ ਨੂੰ ਮਨਾਉਂਗਾ : ਬਾਦਲ (ਵੀਡੀਓ)
NEXT STORY