ਜਲੰਧਰ- ਹਾਲ ਹੀ 'ਚ ਪੰਜਾਬ ਪੁਲਸ ਵਲੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਿਤ ਹਰਮਿੰਦਰ ਸਿੰਘ ਮਿੰਟੂ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਮਿੰਟੂ ਪੰਜਾਬ ਪੁਲਸ ਨੂੰ ਤਕਰੀਬਨ 10 ਕੇਸਾਂ 'ਚ ਲੋੜੀਂਦਾ ਸੀ ਅਤੇ ਉਹ ਪਿਛਲੇ 12 ਦਿਨ ਤੋਂ ਜਲੰਧਰ ਦੇਹਾਤ ਪੁਲਸ ਕੋਲ ਰਿਮਾਂਡ 'ਤੇ ਚਲ ਰਿਹਾ ਸੀ। ਵੀਰਵਾਰ ਨੂੰ ਪੁਲਸ ਨੇ ਫਿਰ ਤੋਂ ਹਰਮਿੰਦਰ ਮਿੰਟੂ ਨੂੰ ਇਕ ਕੇਸ 'ਚ ਜਲੰਧਰ ਦੀ ਅਦਾਲਤ 'ਚ ਪੇਸ਼ ਕਰਕੇ ਚਾਰ ਦਿਨ ਦਾ ਰਿਮਾਂਡ ਮੰਗਿਆ ਅਤੇ ਅਦਾਲਤ ਨੇ ਫਿਰ ਤੋਂ ਉਸ ਨੂੰ ਚਾਰ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਨੇ ਤਕਰੀਬਨ 14 ਦਿਨ ਪਹਿਲਾਂ ਹਰਮਿੰਦਰ ਸਿੰਘ ਉਰਫ ਮਿੰਟੂ ਅਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਮਿੰਟੂ 10 ਅੱਤਵਾਦੀ ਕੇਸਾਂ 'ਚ ਲੋੜੀਂਦਾ ਸੀ ਅਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ 2013 'ਚ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਅਤੇ ਹਿੰਦੂ ਨੇਤਾਵਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਪੂਰੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਪੰਜਾਬ ਪੁਲਸ ਨੇ ਉਸ ਦਾ ਟਿਕਾਣਾ ਪਤਾ ਲਗਾ ਕੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਉਸ ਨੂੰ ਥਾਈਲੈਂਡ 'ਚ ਕਾਬੂ ਕੀਤਾ ਸੀ।
ਸਿੱਧੂ ਤਾਂ ਮਹਾਪੁਰਸ਼ ਨੇ : ਬਾਦਲ (ਵੀਡੀਓ)
NEXT STORY