ਲੰਡਨ- ਭਾਰਤੀ ਮੂਲ ਦੇ ਇਕ ਨੌਜਵਾਨ ਦੀ ਬਰਮਿੰਘਮ 'ਚ ਰੇਲ ਪੱਟੜੀ 'ਤੇ ਡਿੱਗਣ ਤੋਂ ਬਾਅਦ ਇਕ ਟ੍ਰੇਨ ਦੀ ਲਪੇਟ 'ਚ ਆਉਣ ਨਾਲ ਹੋਈ ਉਸ ਦੀ ਮੌਤ ਦੀ ਤਫਤੀਸ਼ ਪੂਰੀ ਹੋ ਗਈ ਹੈ।
ਬਰਮਿੰਘਮ ਕੋਰੋਨਰਸ ਕੋਰਟ ਨੂੰ ਦੱਸਿਆ ਗਿਆ ਹੈ ਕਿ 18 ਸਾਲਾ ਨੌਜਵਾਨ ਜੀਵਨ ਸਿੰਘ ਧੰਡਾ ਸ਼ਹਿਰ 'ਚ ਨਿਊ ਸਟ੍ਰੀਟ ਸਟੇਸ਼ਨ 'ਤੇ ਇਕ ਪੁਲ ਤੋਂ ਹੇਠਾਂ ਪਟੜੀ 'ਤੇ ਡਿੱਗ ਗਿਆ ਸੀ ਅਤੇ ਇਸ ਤੋਂ ਬਾਅਦ ਟ੍ਰੇਨ ਦੀ ਲਪੇਟ 'ਚ ਆ ਗਿਆ। ਬਰਮਿੰਘਮ ਮੇਲ ਦੀ ਖਬਰ ਮੁਤਾਬਕ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਪਿਛਲੇ ਸਾਲ 13 ਅਗਸਤ ਨੂੰ ਉਸ ਦੀ ਮੌਤ ਹੋ ਗਈ।
ਪਾਕਿ 'ਚ ਅੱਤਵਾਦੀ ਸੰਗਠਨਾਂ ਵਿਰੁੱਧ ਹਮਲੇ ਜਾਰੀ ਰਹਿਣਗੇ : ਜਨਰਲ ਰਾਹਿਲ
NEXT STORY