ਦਸੂਹਾ (ਝਾਵਰ/ਨਾਗਲਾ)- ਦਸੂਹਾ ਦੇ ਇਕ ਨੌਜਵਾਨ ਦੀ ਇਟਲੀ ਵਿਚ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਪਿੰਡ ਖੋਲੇ ਦਾ ਟਵਿੰਕਲ ਰੰਧਾਵਾ (24) ਵਜੋਂ ਹੋਈ ਹੈ। ਟਵਿੰਕਲ ਦੀ ਇਟਲੀ ਦੇ ਸ਼ਹਿਰ ਲਿਡੋ ਦਾ ਲਵੀਨੀਓ ਵਿੱਚ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਸੁਣ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਪਈ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਟਵਿੰਕਲ ਦੇ ਪਿਤਾ ਜਗੀਰ ਸਿੰਘ ਨੇ ਦੱਸਿਆ ਕਿ ਮੇਰੇ ਦੋ ਪੁੱਤਰ ਹਨ ਅਤੇ ਟਵਿੰਕਲ ਸਭ ਤੋਂ ਛੋਟਾ ਸੀ। ਪਰਿਵਾਰ ਦੀ ਵਿੱਤੀ ਸਥਿਤੀ ਮੁਸ਼ਕਿਲ ਹੈ, ਕਿਉਂਕਿ ਮੈਂ ਡਰਾਈਵਰ ਵਜੋਂ ਕੰਮ ਕਰਦਾ ਹਾਂ ਅਤੇ ਬਹੁਤ ਮੁਸ਼ਕਿਲ ਨਾਲ ਮੈਂ ਟਵਿੰਕਲ ਨੂੰ ਇਟਲੀ ਭੇਜਣ ਲਈ ਕਰਜ਼ਾ ਲਿਆ।
ਇਹ ਵੀ ਪੜ੍ਹੋ: ਜਿਸ ਤਰ੍ਹਾਂ ਰਾਵਣ ਦਾ ਹੰਕਾਰ ਟੁੱਟਿਆ ਸੀ, ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਵੀ ਟੁੱਟੇਗਾ: CM ਸੈਣੀ
ਉਕਤ ਨੌਜਵਾਨ ਨੂੰ ਇਟਲੀ ਗਏ ਸਿਰਫ਼ ਪੰਜ ਮਹੀਨੇ ਹੀ ਹੋਏ ਸਨ। ਦੋ ਦਿਨ ਪਹਿਲਾਂ ਮੈਨੂੰ ਇਟਲੀ ਤੋਂ ਇਕ ਫੋਨ ਆਇਆ ਅਤੇ ਟਵਿੰਕਲ ਨਾਲ ਰਹਿਣ ਵਾਲੇ ਦੂਜੇ ਮੁੰਡਿਆਂ ਨੇ ਮੈਨੂੰ ਦੱਸਿਆ ਕਿ ਟਵਿੰਕਲ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕਿ ਮੈਂ ਦੋ ਦਿਨ ਪਹਿਲਾਂ ਟਵਿੰਕਲ ਨਾਲ ਫ਼ੋਨ ’ਤੇ ਗੱਲ ਕੀਤੀ ਸੀ ਅਤੇ ਉਹ ਬਹੁਤ ਖ਼ੁਸ਼ ਸੀ। ਮੇਰੇ ਪੁੱਤਰ ਦੀ ਅਚਾਨਕ ਮੌਤ ਦੀ ਖ਼ਬਰ ਨੇ ਸ਼ੱਕ ਪੈਦਾ ਕਰ ਦਿੱਤਾ ਹੈ ਅਤੇ ਉਸ ਨਾਲ ਕੁਝ ਅਣਸੁਖਾਵਾਂ ਵਾਪਰਿਆ ਹੋਇਆ ਹੋਵੇਗਾ। ਉਨ੍ਹਾਂ ਦੇ ਪਰਿਵਾਰ ਨੇ ਅਪੀਲ ਕੀਤੀ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਮਾਮਲੇ ਦੀ ਜਾਂਚ ਕਰਨ ਅਤੇ ਟਵਿੰਕਲ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਵਿੱਚ ਮਦਦ ਕਰਨ ਤਾਂ ਅੰਤਿਮ ਸੰਸਕਾਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ ਪਵੇਗਾ ਭਾਰੀ ਮੀਂਹ! Alert ਜਾਰੀ, ਮੌਸਮ ਵਿਭਾਗ ਦੀ 22 ਜਨਵਰੀ ਤੱਕ ਹੋਈ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਰੋਜ਼ਪੁਰ-ਲੁਧਿਆਣਾ ਹਾਈਵੇਅ ਹੋ ਗਿਆ ਜਾਮ! ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ
NEXT STORY