ਅੰਮ੍ਰਿਤਸਰ, (ਸੰਜੀਵ)-ਅੱਜ ਸਵੇਰੇ 11.30 ਵਜੇ ਦੇ ਕਰੀਬ ਆਪਣੇ ਦੋਸਤ ਨੂੰ ਹਿੰਦੂ ਕਾਲਜ ਛੱਡਣ ਗਏ ਵਿਜੇ ਪਾਲ ਸਿੰਘ ਨਿਵਾਸੀ ਗੁਰੂਵਾਲੀ ਦੀ ਜ਼ੈੱਨ ਕਾਰ ਪੀ ਬੀ 02 ਏ ਡੀ 7277 ਨੂੰ ਕੁਝ ਨੌਜਵਾਨਾਂ ਨੇ ਬੁਰੀ ਤਰ੍ਹਾਂ ਤੋੜ ਦਿੱਤਾ ਤੇ ਜਦੋਂ ਤਕ ਥਾਣਾ ਡੀ. ਡਵੀਜ਼ਨ ਦੀ ਪੁਲਸ ਮੌਕੇ 'ਤੇ ਪਹੁੰਚਦੀ, ਗੱਡੀ ਚਾਲਕ ਹਮਲਾਵਰਾਂ ਤੋਂ ਅਤੇ ਹਮਲਾਵਰ ਪੁਲਸ ਤੋਂ ਆਪਣੀ ਜਾਨ ਬਚਾ ਕੇ ਭੱਜ ਨਿਕਲੇ। ਪੁਲਸ ਨੇ ਤੋੜੀ ਗਈ ਕਾਰ ਨੂੰ ਕਬਜ਼ੇ ਵਿਚ ਤਾਂ ਲੈ ਲਿਆ ਪਰ ਇਸ ਵਾਰਦਾਤ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਹਿੰਦੂ ਕਾਲਜ ਦੇ ਸਾਹਮਣੇ ਚੱਲਣ ਵਾਲੀ ਗੋਲੀ ਦੀ ਵਾਰਦਾਤ ਨੂੰ ਹਮਲਾਵਰਾਂ ਨੇ 5 ਵਜੇ ਦੇ ਕਰੀਬ ਸੁਲਤਾਨਵਿੰਡ ਰੋਡ 'ਤੇ ਸ਼ਰੇਬਾਜ਼ਾਰ ਕਾਰ ਚਾਲਕ ਵਿਜੇ ਪਾਲ ਸਿੰਘ 'ਤੇ ਗੋਲੀ ਚਲਾ ਦਿੱਤੀ। ਹਮਲਾਵਰਾਂ ਨੇ ਵਿਜੇ ਪਾਲ ਸਿੰਘ ਨੂੰ ਮਾਰ ਮੁਕਾਉਣ ਦੀ ਨੀਅਤ ਨਾਲ ਉਸ 'ਤੇ ਕਈ ਗੋਲੀਆਂ ਚਲਾਈਆਂ ਪਰ ਲੱਤ ਵਿਚ ਗੋਲੀ ਲੱਗਣ ਦੇ ਬਾਵਜੂਦ ਵਿਜੇ ਪਾਲ ਨੇ ਇਕ ਹਮਲਾਵਰ ਦੀ ਪਿਸਤੌਲ ਨੂੰ ਫੜ ਲਿਆ ਤੇ ਲੋਕਾਂ ਨੂੰ ਇਕੱਠੇ ਹੁੰਦੇ ਵੇਖ ਹਮਲਾਵਰ ਆਪਣੀ ਪਿਸਤੌਲ ਛੱਡ ਕੇ ਉਥੋਂ ਭੱਜ ਨਿਕਲੇ। ਜ਼ਖ਼ਮੀ ਵਿਜੇਪਾਲ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦਾ ਕਹਿਣਾ ਸੀ ਕਿ ਉਹ ਹਿੰਦੂ ਕਾਲਜ ਆਪਣੇ ਇਕ ਸਾਥੀ ਨੂੰ ਛੱਡਣ ਲਈ ਗਿਆ ਸੀ, ਜਿੱਥੇ ਪੁਰਾਣੀ ਰੰਜਿਸ਼ ਦੇ ਚਲਦਿਆਂ ਉਸ ਦੇ ਪਿੰਡ ਦੇ ਰਹਿਣ ਵਾਲੇ ਜੈ ਸਿੰਘ ਨੇ ਆਪਣੇ ਸਾਥੀ ਵਰੁਣ ਗਿੱਲ, ਸੰਨੀ ਤੇ ਕੁਝ ਅਣਪਛਾਤੇ ਸਾਥੀਆਂ ਨਾਲ ਉਸ 'ਤੇ ਹਮਲਾ ਕਰ ਦਿੱਤਾ, ਜਿੱਥੋਂ ਉਹ ਆਪਣੀ ਜਾਨ ਬਚਾ ਕੇ ਭੱਜ ਨਿਕਲਿਆ ਪਰ ਮੁਲਜ਼ਮਾਂ ਨੇ ਉਸ 'ਤੇ ਨਜ਼ਰ ਰੱਖੀ ਤੇ ਫਿਰ ਸ਼ਾਮ ਨੂੰ ਉਸ ਨੂੰ ਤੇਜ ਨਗਰ ਚੌਕ ਵਿਚ ਘੇਰ ਲਿਆ ਤੇ ਮਾਰਨ ਦੀ ਨੀਅਤ ਨਾਲ ਉਸ ਉੱਤੇ ਗੋਲੀਆਂ ਚਲਾਈਆਂ।
ਕੀ ਕਹਿੰਦੇ ਹਨ ਥਾਣਾ ਡੀ ਡਵੀਜ਼ਨ ਦੇ ਇੰਚਾਰਜ : ਥਾਣਾ ਡੀ ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਹਿੰਦੂ ਕਾਲਜ ਦੇ ਸਾਹਮਣੇ ਤੋੜੀ ਗਈ ਜ਼ੈੱਨ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਪਰ ਅਜੇ ਤਕ ਨਾ ਤਾਂ ਉਨ੍ਹਾਂ ਕੋਲ ਕੋਈ ਸ਼ਿਕਾਇਤਕਰਤਾ ਆਇਆ ਹੈ ਤੇ ਨਾ ਹੀ ਕੋਈ ਮੁਲਜ਼ਮ।
ਕੀ ਕਹਿੰਦੇ ਹਨ ਥਾਣਾ ਸੁਲਤਾਨਵਿੰਡ ਦੇ ਇੰਚਾਰਜ : ਥਾਣਾ ਸੁਲਤਾਨਵਿੰਡ ਦੇ ਇੰਚਾਰਜ ਪ੍ਰਵੇਸ਼ ਚੋਪੜਾ ਦਾ ਕਹਿਣਾ ਹੈ ਕਿ ਗੋਲੀ ਸੰਬੰਧੀ ਜ਼ਖ਼ਮੀ ਨੌਜਵਾਨ ਤੋਂ ਬਿਆਨ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਦੇ ਆਧਾਰ 'ਤੇ ਮੁਲਜ਼ਮਾਂ ਵਿਰੁੱਧ ਪਰਚਾ ਦਰਜ ਕੀਤਾ ਜਾਵੇਗਾ।
ਦਿੱਲੀ 'ਚ ਅਕਾਲੀ ਦਲ ਤੇ ਭਾਜਪਾ ਰਲ ਕੇ ਲੜਨਗੇ ਚੋਣਾਂ : ਬਾਦਲ
NEXT STORY