ਕਪੂਰਥਲਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਈ ਸਪੀਡ ਰੇਗਲੱਡੀ ਦਾ ਸੁਪਨਾ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਮਾਹਿਰ ਇੰਜੀਨੀਅਰਾਂ ਨੇ ਪੂਰਾ ਕਰ ਦਿੱਤਾ ਹੈ। ਹਾਈ ਸਪੀਡ ਰੇਲਗੱਡੀ ਰੇਲ ਕੋਚ ਫੈਕਟਰੀ ਕਪੂਰਥਲਾ ਤੋਂ 17 ਡੱਬਿਆਂ ਸਮੇਤ ਵੀਰਵਾਰ ਨੂੰ ਰਵਾਨਾ ਹੋ ਗਈ। ਰੇਡਿਕਾ ਨੇ ਹਾਈ ਸਪੀਡ ਰੇਲਗੱਡੀ ਨੂੰ ਭਾਰਤੀ ਰੇਲਵੇ ਬੋਰਡ ਨੂੰ ਸੌਂਪ ਦਿੱਤਾ ਹੈ। ਹਾਈ ਸਪੀਡ ਰੇਲਗੱਡੀ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੇਗੀ। ਰੇਲ ਯਾਤਰੀਆਂ ਨੂੰ ਤੇਜ਼ ਰਫਤਾਰ ਰੇਲਗੱਡੀ ਮੰਜ਼ਿਲ ਤੱਕ ਜਲਦੀ ਪਹੁੰਚਾਏਗੀ।
ਮੋਦੀ ਨੇ ਲੋਕਾਂ ਨੂੰ ਦੇਸ਼ 'ਚ ਤੇਜ਼ ਰਫਤਾਰ ਗੱਡੀਆਂ ਚਲਾਉਣ ਦਾ ਜੋ ਵਾਅਦਾ ਕੀਤਾ ਸੀ, ਉਸ ਨੂੰ ਇੰਜੀਨੀਅਰਾਂ ਨੇ ਪੂਰਾ ਕਰ ਦਿੱਤਾ ਹੈ। ਇਹ ਹਾਈ ਸਪੀਡ ਰੇਲਗੱਡੀਆਂ ਦੇਸ਼ 'ਚ ਚਾਰ ਰੂਟਾਂ 'ਤੇ ਚੱਲਣਗੀਆਂ। ਉਸ ਤੋਂ ਬਾਅਦ ਦੇਸ਼ ਦੇ ਹੋਰ ਖੇਤਰਾਂ 'ਚ ਵੀ ਹਾਈ ਸਪੀਡ ਰੇਲਗੱਡੀਆਂ ਚਲਾਈਆਂ ਜਾਣਗੀਆਂ। ਰੇਲ ਕੋਚ ਫੈਕਟਰੀ ਦੇ ਸੀਨੀਅਰ ਪੀ.ਆਰ.ਓ. ਵਰਿੰਦਰ ਵਿਜ ਨੇ ਕਿਹਾ ਕਿ ਆਰ.ਸੀ.ਐਫ. ਦੇ ਇੰਜੀਨੀਅਰ ਦੀ ਖੋਜ ਅਤੇ ਡਿਵੈਲਮੈਂਟ ਸਟੈਂਡਰਡ ਆਰਗਨਾਈਜੇਸ਼ਨ ਨੇ ਇਸ ਸੰਬੰਧੀ ਕੁਝ ਬਦਲਾਅ ਇਨ੍ਹਾਂ ਕੋਚਾਂ 'ਚ ਕੀਤੇ ਹਨ। ਕੋਚਾਂ 'ਚ ਧੂੰਆਂ ਅਤੇ ਅੱਗ ਰੋਕੂ ਯੰਤਰ ਲਗਾਏ ਗਏ ਹਨ। ਇਸ 'ਚ ਆਟੋਮੈਟਿਕ ਦਰਵਾਜ਼ੇ ਲਗਾਏ ਗਏ ਹਨ। ਸਹੂਲਤ ਅਨੁਸਾਰ ਸੀਟਾਂ ਦਾ ਪ੍ਰਬੰਧ ਅਤੇ ਐਲ.ਈ.ਡੀ. ਦੀ ਫਿਟਿੰਗ ਵੀ ਚੇਅਰਕਾਰ 'ਚ ਸਹੂਲਤ ਲਈ ਦਿੱਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕੋਚਾਂ ਦੀ ਕੀਮਤ ਲਗਭਗ ਢਾਈ ਕਰੋੜ ਦੇ ਲਗਭਗ ਮਾਪੀ ਗਈ ਹੈ। ਤੇਜ਼ ਗਤੀ ਦੇ ਕੋਚਾਂ 'ਚ ਆਰ.ਸੀ.ਐਫ. 'ਚ ਸ਼ਤਾਬਦੀ ਅਤੇ ਰਾਜਧਾਨੀ ਐਕਸਪ੍ਰੈਸ ਰੇਲਗੱਡੀਆਂ ਨਾਲ 160 ਕਿਲੋਮੀਟਰ ਦੀ ਗਤੀ ਵਾਲੇ ਡੱਬੇ ਜਦੋਂ ਰੇਲਵੇ ਲਾਈਨ 'ਤੇ ਦੌੜੇਗੀ ਤਾਂ ਹੋਰ ਗੱਡੀਆਂ ਦੀ ਗਤੀ ਨੂੰ ਪਿੱਛੇ ਛੱਡੇਗੀ। ਰੇਲ ਕੋਚ ਫੈਕਟਰੀ ਵਲੋਂ ਜੋ ਕੋਚ ਬਣਾਏ ਗਏ ਹਨ। ਉਨ੍ਹਾਂ ਦੀ ਸਮੱਰਥਾ 200 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ ਪਰ ਇਹ 160 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ 'ਤੇ ਚਲਾਈ ਜਾਵੇਗੀ। ਬਿਨਾ ਏ.ਸੀ. ਐਲ.ਐਚ.ਵੀ. ਕੋਚ ਦਾ ਵੀ ਵੱਡੇ ਪੱਧਰ 'ਤੇ ਨਿਰਮਾਣ ਕੰਮ ਸ਼ੁਰੂ ਕੀਤਾ ਹੈ, ਜੋ ਮੇਲ ਐਕਸਪ੍ਰੈਸ ਰੇਲਗੱਡੀ 'ਚ ਵਰਤੋਂ ਕੀਤੇ ਜਾ ਰਹੇ ਹਨ।
160 ਕਿਲੋਮੀਟਰ ਦੀ ਰਫਤਾਰ ਨਾਲ ਚੱਲਣ ਵਾਲੀ ਸ਼ਤਾਬਦੀ ਰੇਲਗੱਡੀ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਰੈਕ ਨਿਰਮਾਣ ਕੰਮ ਆਰ.ਸੀ.ਐਫ. 'ਚ ਤਰੱਕੀ 'ਤੇ ਹੈ। ਇਹ ਕੋਚ ਰੇਲ ਕੋਚ ਫੈਕਟਰੀ ਕਪੂਰਥਲਾ 'ਚ 200 ਕਿਲੋਮੀਟਰ ਪ੍ਰਤੀ ਘੰਟੇ ਨਾਲ ਚੱਲਣ ਵਾਲੀਆਂ ਗੱਡੀਆਂ ਲਈ ਕੋਚ ਦਾ ਡਿਜ਼ਾਈਨ ਬਣਾਉਣ ਦਾ ਕੰਮ ਇਥੇ ਤੇਜ਼ੀ ਨਾਲ ਚੱਲ ਰਿਹਾ ਹੈ।
ਇਨ੍ਹਾਂ ਕੋਚਾਂ 'ਚ ਡਰਾਈਵਰ ਵਲੋਂ ਸੰਚਾਲਿਤ ਆਟੋਮੈਟਿਕ ਪਲਗ ਡੋਰ ਆਧੁਨਿਕ ਇਲੈਕਟਰਾ ਪੈਨੋਮੈਟਿਕ ਬ੍ਰੇਕਿੰਗ ਸਿਸਟਮ ਸ਼ਾਮਲ ਹਨ। ਇਸ 'ਚ ਕਈ ਸ਼ੱਕ ਨਹੀਂ ਹੈ ਕਿ ਭਾਰਤੀ ਰੇਲਵੇ ਦੇ ਅਕਸ ਨੂੰ ਬਣਾਉਣ 'ਚ ਇਸ ਨਿਰਮਾਣ ਦੀ ਖਾਸ ਭੂਮਿਕਾ ਹੋਵੇਗੀ। ਸਾਫ-ਸਫਾਈ ਦੇ ਨੈਸ਼ਨਲ ਮਿਸ਼ਨ ਦੇ ਅਨੁਸਾਰ ਐਲ.ਐਚ.ਵੀ. ਕੋਚਿਸ 'ਚ ਵੀ ਬਾਓ ਟਾਈਲਟ ਲਗਾਉਣ ਦਾ ਕੰਮ ਆਰ.ਸੀ.ਐਫ. 'ਚ ਸ਼ੁਰੂ ਕਰ ਦਿੱਤਾ ਹੈ।
ਇਹ ਹੈ ਸੰਤ ਰਾਮਪਾਲ ਦਾ ਨਵਾਂ ਆਸ਼ਰਮ (ਦੇਖੋ ਤਸਵੀਰਾਂ)
NEXT STORY