ਲੰਡਨ— ਪਿਛਲੇ ਚਾਰ ਸਾਲਾਂ ਤੋਂ ਇਕ ਵਿਅਕਤੀ ਦੇ ਦਿਮਾਗ ਦੇ ਅੰਦਰ ਇਕ ਜ਼ਿੰਦਾ ਕੀੜਾ ਸੀ, ਜੋ ਹੌਲੀ-ਹੌਲੀ ਉਸ ਦੇ ਦਿਮਾਗ ਵਿਚ ਅੱਗੇ ਚੱਲ ਰਿਹਾ ਸੀ ਤੇ ਦਿਮਾਗ ਨੂੰ ਖਾ ਰਿਹਾ ਸੀ। ਇਸ ਮਾਮਲੇ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਇਹ ਮਾਮਲਾ ਹੈ ਕੈਂਬਰਿਜ਼ ਦੇ ਐਡਨਬਰੁਕ ਹਸਪਤਾਲ ਦਾ, ਜਿੱਥੇ ਇਕ ਮਰੀਜ਼ ਦੇ ਦਿਮਾਗ ਦੇ ਅੰਦਰ ਡਾਕਟਰਾਂ ਨੂੰ 4 ਸਾਲ ਪੁਰਾਣੇ ਟੇਪਵਰਮ (ਕੀੜੇ) ਦਾ ਪਤਾ ਲੱਗਾ। ਡਾਕਟਰਾਂ ਨੇ ਮਰੀਜ਼ ਦਾ ਆਪ੍ਰੇਸ਼ਨ ਕਰਕੇ ਕੀੜਾ ਕੱਢ ਦਿੱਤਾ ਅਤੇ ਹੁਣ ਉਸ ਦੀ ਜਾਨ ਖਤਰੇ ਤੋਂ ਬਾਹਰ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਮਰੀਜ਼ ਦੇ ਦਿਮਾਗ ਵਿਚ ਇਹ ਕੀੜਾ ਕਿਵੇਂ ਵੜਿਆ ਪਰ ਮੰਨਿਆ ਜਾ ਰਿਹਾ ਹੈ ਕਿ ਇਨਫੈਕਸ਼ਨ ਵਾਲੇ ਭੋਜਨ ਰਾਹੀਂ ਇਹ ਕੀੜਾ ਉਸ ਦੇ ਸਰੀਰ ਵਿਚ ਦਾਖਲ ਹੋਇਆ ਹੋਵੇਗਾ ਤੇ ਦਿਮਾਗ ਤੱਕ ਪਹੁੰਚ ਗਿਆ। ਇਹ ਕੀੜਾ ਛੋਟਾ ਸੀ ਤੇ ਡਾਕਟਰਾਂ ਦਾ ਮੰਨਣਾ ਹੈ ਕਿ ਜੇ ਇਹ ਕੀੜਾ ਵੱਡਾ ਹੁੰਦਾ ਤਾਂ ਹੁਣ ਤੱਕ ਇਸ ਨੇ ਅੰਡੇ ਦੇ ਕੇ ਪੂਰੇ ਦਿਮਾਗ ਨੂੰ ਖਾ ਲਿਆ ਹੁੰਦਾ ਅਤੇ ਫਿਰ ਮਰੀਜ਼ ਦਾ ਜ਼ਿੰਦਾ ਬਚਣਾ ਮੁਸ਼ਕਿਲ ਹੋ ਜਾਂਦਾ।
ਦਿਮਾਗ ਵਿਚ ਕੀੜਾ ਹੋਣ ਨਾਲ ਵਿਅਕਤੀ ਨੂੰ ਜੀ ਘਬਰਾਉਣਾ, ਸਿਰ ਦਰਦ, ਯਾਦਦਾਸ਼ਤ ਘਟਣਾ ਆਦਿ ਲੱਛਣਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਫਰਾਂਸ ਦੇ ਮੁਸਲਿਮਾਂ ਨੂੰ ਭੜਕਾ ਰਿਹੈ ਆਈ.ਐਸ.
NEXT STORY