ਨਿਊਯਾਰਕ— ਅਮਰੀਕਾ ਦੀ ਪ੍ਰਸਿੱਧ 'ਟਾਈਮ' ਮੈਗਜ਼ੀਨ ਨੇ ਵੀ ਹੁਣ ਭਾਰਤ ਦੇ ਮੰਗਲਯਾਨ ਦਾ ਲੋਹਾ ਮੰਨ ਲਿਆ ਹੈ ਅਤੇ ਉਸ ਨੂੰ ਸਾਲ 2014 ਦੇ ਸਰਵਸ਼੍ਰੇਸ਼ਠ ਆਵਿਸ਼ਕਾਰਾਂ ਵਿਚ ਸ਼ਾਮਲ ਕੀਤਾ ਹੈ। ਮੈਗਜ਼ੀਨ ਨੇ ਇਸ ਤਕਨਾਲੋਜੀ ਦੇ ਖੇਤਰ ਵਿਚ ਇਸ ਨੂੰ ਇਕ ਅਜਿਹੀ ਉਪਲੱਬਧੀ ਦੱਸਿਆ ਹੈ, ਜੋ ਭਾਰਤ ਨੂੰ ਪੁਲਾੜ ਦੇ ਖੇਤਰ ਵਿਚ ਪੈਰ ਪਸਾਰਣ ਦਾ ਮੌਕਾ ਦੇਵੇਗਾ।
'ਟਾਈਮ' ਨੇ ਮੰਗਲਯਾਨ ਨੂੰ ਦਿ ਸੁਪਰਕ੍ਰਾਫਟ ਦੀ ਸ਼੍ਰੇਣੀ ਦਿੱਤੀ ਹੈ। ਮੈਗਜ਼ੀਨ ਨੇ ਕਿਹਾ ਕਿ ਭਾਰਤ ਤੋਂ ਪਹਿਲਾਂ ਕੋਈ ਵੀ ਦੇਸ਼ ਮੰਗਲ ਗ੍ਰਹਿ 'ਤੇ ਪਹਿਲੀ ਕੋਸ਼ਿਸ਼ ਵਿਚ ਹੀ ਨਹੀਂ ਪਹੁੰਚ ਸਕਿਆ। ਇਥੋਂ ਤੱਕ ਕਿ ਅਮਰੀਕਾ ਵੀ ਅਜਿਹਾ ਨਹੀਂ ਕਰ ਸਕਿਆ ਅਤੇ ਨਾ ਹੀ ਯੂਰਪੀ ਦੇਸ਼ ਕਰ ਸਕੇ ਪਰ 24 ਸਤੰਬਰ ਨੂੰ ਭਾਰਤ ਨੇ ਅਜਿਹਾ ਕਰਕੇ ਇਤਿਹਾਸ ਕਰ ਦਿੱਤਾ ਹੈ, ਜੋ ਕੋਈ ਹੋਰ ਏਸ਼ੀਆਈ ਦੇਸ਼ ਹਾਸਲ ਨਹੀਂ ਕਰ ਸਕਿਆ। 'ਟਾਈਮ' ਮੈਗਜ਼ੀਨ ਨੇ ਮੰਗਲਯਾਨ ਨੂੰ 2014 ਦੇ 25 ਅਜਿਹੇ ਆਵਿਸ਼ਕਾਰਾਂ ਵਿਚ ਸ਼ਾਮਲ ਕੀਤਾ ਹੈ, ਜੋ ਦੁਨੀਆ ਦੇ ਬਿਹਤਰ, ਸੁੰਦਰ ਅਤੇ ਕੁਝ ਮਾਮਲਿਆਂ ਵਿਚ ਆਨੰਦਦਾਇਕ ਬਣਾਉਣ ਵਾਲੇ ਹਨ।
ਜ਼ਿਕਰਯੋਗ ਹੈ ਕਿ ਇਸਰੋ ਵੱਲੋਂ ਮੰਗਲਯਾਨ ਮਿਸ਼ਨ ਦੀ ਸਫਲਤਾ ਨੇ ਪੂਰੀ ਦੁਨੀਆ ਵਿਚ ਵਾਹਵਾਹੀ ਖੱਟੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਸਫਲਤਾ ਦੀ ਦੇਸ਼ਾਂ-ਵਿਦੇਸ਼ਾਂ ਵਿਚ ਕਈ ਵਾਰ ਚਰਚਾ ਕਰਦੇ ਹੋਏ ਇਸਰੋ ਦੀ ਕਾਫੀ ਪ੍ਰਸ਼ੰਸਾ ਕੀਤੀ ਹੈ। ਮੰਗਲਯਾਨ ਦੀ ਬੇਹੱਦ ਘੱਟ ਕੀਮਤ ਨੇ ਇਸ ਸਫਲਤਾ ਨੂੰ ਚਾਰ ਚੰਦ ਲਗਾ ਦਿੱਤੇ ਹਨ।
'ਟਾਈਮ' ਮੈਗਜ਼ੀਨ ਦੀ ਇਸ ਸੂਚੀ ਵਿਚ ਦੋ ਭਾਰਤੀਆਂ ਦੇ ਨਿੱਜੀ ਆਵਿਸ਼ਕਾਰ ਵੀ ਸ਼ਾਮਲ ਹਨ।
ਭਾਰਤ ਨੇ ਅਫਗਾਨਿਸਤਾਨ 'ਚ ਸਿਰਜਨਾਤਮਕ ਭੂਮਿਕਾ ਨਿਭਾਈ : ਅਮਰੀਕਾ
NEXT STORY