ਵਾਸ਼ਿੰਗਟਨ-ਅਸ਼ਾਂਤ ਅਫਗਾਨਿਸਤਾਨ 'ਚ ਸਿਰਜਾਨਤਮਕ ਅਤੇ ਉਪਯੋਗੀ ਭੂਮਿਕਾ ਨਿਭਾਉਣ ਲਈ ਭਾਰਤ ਦੀ ਸ਼ਲਾਘਾ ਕਰਦੇ ਹੋਏ ਅਮਰੀਕਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਰਤੀ ਅਗਵਾਈ ਅਤੇ ਖੇਤਰੀ ਸੁਰੱਖਿਆ 'ਚ ਹਿੱਸੇਦਾਰੀ ਜਾਰੀ ਰੱਖਣ ਨੂੰ ਲੈ ਕੇ ਆਸ਼ਵੰਦ ਹਨ। ਪੈਂਟਾਗਨ ਦੇ ਪ੍ਰੈਸ ਸਕੱਤਰ ਰਿਅਰ ਐਡਮਿਰਲ ਜਾਨ ਕਿਰਬੀ ਨੇ ਕਿਹਾ ਭਾਰਤੀ ਮਜ਼ਬੂਤ ਖੇਤਰੀ ਸ਼ਕਤੀ ਹੈ ਅਤੇ ਅਸੀਂ ਜਾਣਦੇ ਹਾਂ ਕਿ ਭਾਰਤ ਦਾ ਉਸ ਖੇਤਰ ਦੀ ਸਥਿਰਤਾ ਅਤੇ ਸੁਰੱਖਿਆ ਦੇ ਹਿੱਤ 'ਚ ਹੈ। ਉਨ੍ਹਾਂ ਨੇ ਕਿਹਾ ਅਫਗਾਨਿਸਤਾਨ 'ਚ ਟਰੇਨਿੰਗ ਦੇਣ ਦੇ ਸੰਦਰਭ 'ਚ ਸਿਰਜਾਨਤਮਕ ਭੂਮਿਕਾ ਨਿਭਾਈ ਹੈ। ਕਿਰਬੀ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਮੈਂ ਇਸ ਬਾਰੇ ਫੈਸਲਾ ਕਰਨ ਦਾ ਸਵਾਲ ਭਾਰਤ 'ਤੇ ਛੱਡੇਗਾ ਕਿ ਇਸ ਸਾਲ ਦੇ ਆਖਿਰ 'ਚ ਖੇਤਰੀ ਸੁਰੱਖਿਆ ਦੇ ਲਿਹਾਜ ਨਾਲ ਉਹ ਕਿਸ ਤਰ੍ਹਾਂ ਦਾ ਯੋਗਦਾਨ ਕਰਨਗੇ ਪਰ ਨਿਸ਼ਚਿਤ ਤੌਰ 'ਤੇ ਇਸ ਭਾਰਤੀ ਅਗਵਾਈ ਅਤੇ ਉਨ੍ਹਾਂ ਦੀ ਹਿੱਸੇਦਾਰੀ ਨੂੰ ਲੈ ਕੇ ਆਸ਼ਾਵੰਦ ਹਨ।
ਚਾਰ ਸਾਲਾਂ ਤੋਂ ਦਿਮਾਗ 'ਚ ਘੁੰਮ ਰਿਹੈ ਜ਼ਿੰਦਾ ਕੀੜਾ, ਦੇਖੋ ਹੈਰਾਨੀਜਨਕ ਤਸਵੀਰਾਂ
NEXT STORY