ਲੁਧਿਆਣਾ : ਕਹਿੰਦੇ ਨੇ ਪਿਆਰ ਅੰਨ੍ਹਾ ਹੁੰਦਾ ਹੈ ਪਰ ਕਈ ਵਾਰ ਇਹ ਅੰਨ੍ਹਾ ਪਿਆਰ ਹੀ ਜ਼ਿੰਦਗੀ 'ਤੇ ਅਜਿਹਾ ਬਦਨਾਮੀ ਦਾ ਧੱਬਾ ਲਾ ਦਿੰਦਾ ਹੈ ਜਿਹੜਾ ਸਾਰੀ ਉਮਰ ਨਹੀਂ ਮਿਟਦਾ। ਅਜਿਹਾ ਹੀ ਇਕ ਮਾਮਲਾ ਲੁਧਿਆਣੇ ਦਾ ਸਾਹਮਣੇ ਆਇਆ ਹੈ ਜਿਥੇ ਇਕ ਲੜਕੀ ਨੂੰ ਫੇਸਬੁੱਕ 'ਤੇ ਪਿਆਰ ਕਰਨਾ ਮਹਿੰਗਾ ਪੈ ਗਿਆ। ਮਿਲੀ ਜਾਣਕਾਰੀ ਮੁਤਾਬਕ ਲੜਕੀ ਦੀ ਮੁਲਾਕਾਤ ਲੜਕੇ ਨਾਲ ਫੇਸਬੁੱਕ 'ਤੇ ਹੋਈ ਸੀ। ਜਿਸ ਤੋਂ ਬਾਅਦ ਦੋਵਾਂ ਵਿਚ ਪਿਆਰ ਹੋ ਗਿਆ ਅਤੇ ਗੱਲ ਵਿਆਹ ਤਕ ਪਹੁੰਚ ਗਈ। ਪਿੱਛੋਂ ਜਦੋਂ ਲੜਕੀ ਨੂੰ ਲੜਕੇ ਦੀ ਅਸਲੀਅਤ ਦਾ ਪਤਾ ਲੱਗਾ ਅਤੇ ਉਸ ਨੂੰ ਪਤਾ ਲੱਗਾ ਕਿ ਲੜਕਾ ਨਸ਼ੇ ਕਰਦਾ ਹੈ ਅਤੇ ਉਸ ਦਾ ਕਰੈਕਟਰ ਵੀ ਠੀਕ ਨਹੀਂ ਹੈ ਤਾਂ ਉਸ ਨੇ ਆਪਣੀ ਫੇਸਬੁੱਕ ਆਈ.ਡੀ. ਬੰਦ ਕਰ ਦਿੱਤੀ ਅਤੇ ਲੜਕੇ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ।
ਲੜਕੀ ਵਲੋਂ ਗੱਲ ਨਾ ਕਰਨ 'ਤੇ ਨੌਜਵਾਨ ਨੇ ਉਸ ਨੂੰ ਬਦਨਾਮ ਕਰਨ ਦੀ ਸਾਜਿਸ਼ ਘੜੀ, ਜਿਸ ਦੇ ਚੱਲਦੇ ਉਸ ਨੇ ਇਕ ਫੇਕ ਫੇਸਬੁੱਕ ਆਈ.ਡੀ. ਬਣਾਈ ਅਤੇ ਉਸ 'ਤੇ ਲੜਕੀ ਦੀ ਅਸ਼ਲੀਲ ਫੋਟੋ ਤਿਆਰ ਕਰਕੇ ਅਪਲੋਡ ਕਰ ਦਿੱਤੀ ਅਤੇ ਲੜਕੀ ਦੇ ਚਚੇਰੇ ਭਰਾ ਨੂੰ ਟੈਗ ਕਰ ਦਿੱਤੀ। ਲੜਕੀ ਦੇ ਭਰਾ ਨੇ ਜਦੋਂ ਅਸ਼ਲੀਲ ਫੋਟੋ ਦੇਖੀ ਤਾਂ ਉਹ ਹੱਕਾ-ਬੱਕਾ ਰਹਿ ਗਿਆ ਅਤੇ ਉਸ ਨੇ ਇਸ ਬਾਰੇ ਪਰਿਵਾਰ ਨੂੰ ਦੱਸਿਆ। ਜਿਸ ਤੋਂ ਬਾਅਦ ਲੜਕੀ ਨੇ ਉਸ ਦੀ ਸ਼ਿਕਾਇਤ ਪੁਲਸ ਕੋਲ ਕੀਤੀ। ਲੜਕੀ ਦੀ ਸ਼ਿਕਾਇਤ 'ਤੇ ਥਾਣਾ ਸਾਹਨੇਵਾਲ ਪੁਲਸ ਨੇ ਫੇਜ਼-1 ਡੁੱਗਰੀ ਦੇ ਰਹਿਣ ਵਾਲੇ ਅਮਰਜੀਤ ਸਿੰਘ ਖਿਲਾਫ ਆਈ.ਟੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਪੁਲਸ ਦੀ ਹਿਰਾਸਤ ਤੋਂ ਦੂਰ ਦੱਸਿਆ ਜਾ ਰਿਹਾ ਹੈ।
ਹਾਏ ਨੀ ਸਰਕਾਰੇ, ਹੁਣ ਮੁੱਢਲੀਆਂ ਸਹੂਲਤਾਂ ਨੂੰ ਵੀ ਲੋਕ ਰੋਣ ਸਾਰੇ (ਵੀਡੀਓ)
NEXT STORY