ਅੰਮ੍ਰਿਤਸਰ- ਪੰਜਾਬ ਦੀ ਰਾਜਨੀਤੀ ’ਚ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਉਨ੍ਹਾਂ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲਾ ਸਮਾਂ ਅਕਾਲੀ ਦਲ ਲਈ ਚੁਣੌਤੀਪੂਰਨ ਹੋਵੇਗਾ। ਸੱਤਾਧਾਰੀ ਅਕਾਲੀ ਦਲ ਅਤੇ ਭਾਜਪਾ ਗਠੋਜੜ ਦਰਮਿਆਨ ਸਭ ਕੁਝ ਠੀਕ-ਠਾਕ ਨਹੀਂ ਚੱਲ ਰਿਹਾ, ਕਿਉਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਦੋਹਾਂ ਦਰਮਿਆਨ ਦੂਰੀਆਂ ਵਧੀਆਂ ਅਤੇ ਮਤਭੇਦ ਵੀ ਉਭਰ ਕੇ ਸਾਹਮਣੇ ਆ ਗਏ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਬਾਅਦ ਤੋਂ ਭਾਜਪਾ ਦਾ ਸਾਲਾਂ ਤੋਂ ਛਾਤੀ ’ਚ ਲੁਕਾ ਰੱਖਿਆ ਦਰਦ ਉਭਰ ਆਇਆ ਅਤੇ ਅਕਾਲੀ ਦਲ ਨੂੰ ਉਸ ਦੀ ਜ਼ਮੀਨ ਦਿਖਾ ਦਿੱਤੀ। ਹੁਣ ਭਾਜਪਾ ਨੇ ਉਸ ਦੇ ਗੜ੍ਹ ਦੇਹਾਤੀ ਖੇਤਰਾਂ ’ਚ ਸੇਂਧ ਲਗਾਉਣ ਦੀ ਤਿਆਰੀ ਸ਼ੁਰੂ ਕਰਦੇ ਹੋਏ ਪੇਂਡੂ ਸੈ¤ਲ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਕਿ ਭਾਜਪਾ ਨੂੰ ਅਗਲੀਆਂ ਚੋਣਾਂ ਤੱਕ ਹੇਠਲੇ ਪੱਧਰ ਤੱਕ ਮਜ਼ਬੂਤ ਕੀਤਾ ਜਾ ਸਕੇ ਅਤੇ ਹਾਲਾਤ ਅਨੁਸਾਰ ਪਾਰਟੀ ਨੂੰ ਇੱਕਲੇ ਚੋਣਾਂ ਲਈ ਤਿਆਰ ਕੀਤਾ ਜਾ ਸਕੇ।
ਦੇਹਾਤ ’ਚ ਭਾਜਪਾ ਦੇ ਪੈਰ ਪਸਾਰਣ ਨਾਲ ਅਕਾਲੀ ਦਲ ’ਚ ਸੁਗਬੁਗਾਹਟ ਤੇਜ਼ ਹੋ ਗਈ ਹੈ ਅਤੇ ਅਕਾਲੀ ਦਲ ਹੁਣ ਭਾਜਪਾ ਨੂੰ ਘੇਰਨ ਲਈ ਪੰਥਕ ਏਜੰਡੇ ਦਾ ਕਾਰਡ ਚੱਲਣ ਦੀ ਤਿਆਰੀ ’ਚ ਹਨ। ਜਲਦ ਹੀ ਅਕਾਲੀ ਦਲ ਆਪਣਏ ਸੰਸਦ ਮੈਂਬਰਾਂ ਦਾ ਇਕ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲਣ ਭੇਜੇਗਾ। ਪੰਥਕ ਏਜੰਡੇ ’ਚ ਰਾਜਾਂ ਨੂੰ ਅਧਿਕਾਰ 1973 ਦਾ ਆਨੰਦਪੁਰ ਪ੍ਰਸਤਾਵ, ਚੰਡੀਗੜ੍ਹ ਟਰਾਂਸਫਰ, ਪੰਜਾਬੀ ਭਾਸ਼ੀ ਇਲਾਕੇ ਪੰਜਾਬ ਨੂੰ ਸੌਂਪਣ ਆਦਿ ਮੁੱਖ ਮੁੱਦੇ ਹਨ। ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸ਼ੁਰੂ ਕੀਤੇ ਗਏ ਸੰਘਰਸ਼ ਦੇ ਫਲਸਵਰੂਪ ਅੱਤਵਾਦ ਨੇ ਪੈਰ ਪਸਾਰੇ ਸਨ। ਪੰਜਾਬ ’ਚ ਦਿਨ ਪ੍ਰਤੀਦਿਨ ਡਿੱਗਦੀ ਕਾਨੂੰਨ ਵਿਵਸਥਾ ਦੀ ਸਥਿਤੀ, ਰੇਤ ਬਜ਼ਰੀ, ਭੂਮੀ, ਨਸ਼ਾ ਮਾਫੀਆ ਨੂੰ ਸਿਆਸੀ ਸੁਰੱਖਿਆ ਅਜਿਹੇ ਮਾਮਲੇ ਹਨ, ਜਿਨ੍ਹਾਂ ਨੂੰ ਲੈ ਕੇ ਲੋਕਾਂ ’ਚ ਅਸੁਰੱਖਿਆ ਦੀ ਭਾਵਨਾ ਵਧੀ ਹੈ।
ਸਜ਼ਾ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ 'ਚ ਰੋਸ ਮਾਰਚ
NEXT STORY