ਤਪਾ ਮੰਡੀ (ਸ਼ਾਮ,ਗਰਗ)-ਸਥਾਨਕ ਪੀਰਖਾਨਾ ਰੋਡ ਸਥਿਤ ਸੰਜੇ ਜੋਸ਼ੀ ਪੁੱਤਰ ਜਤਿੰਦਰ ਪ੍ਰਕਾਸ ਨਾਮਕ ਗਰੀਬ ਬ੍ਰਾਹਮਣ ਇਕ ਸੜਕ ਹਾਦਸੇ 'ਚ ਜ਼ਖਮੀ ਹੋ ਗਿਆ ਸੀ ਪਰ ਆਰਥਿਕ ਹਾਲਤ ਪਤਲੀ ਹੋਣ ਕਾਰਨ ਰਾਜਿੰਦਰਾ ਹਸਪਤਾਲ ਪਟਿਆਲਾ 'ਚ ਇਲਾਜ ਪੱਖੋਂ ਜੂਝ ਰਿਹਾ ਹੈ। ਸੰਜੇ ਜੋਸ਼ੀ ਦੀ ਪਤਨੀ ਰਾਣੀ ਨੇ ਦੱਸਿਆ ਕਿ ਉਸ ਦਾ ਪਤੀ ਧਾਗਾ ਮਿੱਲ ਤਪਾ 'ਚ ਨੌਕਰੀ ਕਰਦਾ ਹੈ ਅਤੇ 15 ਨਵੰਬਰ ਨੂੰ ਸਵੇਰੇ ਜਦ ਉਹ ਫੈਕਟਰੀ 'ਚ ਜਾਣ ਲਈ ਗੀਤਾ ਭਵਨ ਦੇ ਪੁਜਾਰੀ ਸ਼ੁਕੇਸ਼ ਤ੍ਰਿਪਾਠੀ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਡਿਊਟੀ ਤੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆਉਂਦੀ ਟਵੇਰਾ ਗੱਡੀ ਨਾਲ ਟਕਰਾਕੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਪੁਜਾਰੀ ਦੀ ਮੋਕੇ ਤੇ ਹੀ ਮੋਤ ਹੋ ਗਈ ਸੀ।
ਜ਼ਖਮੀ ਨੂੰ ਸਿਵਲ ਹਸਪਤਾਲ ਤਪਾ ਤੋਂ ਰੈਫਰ ਕਰਕੇ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਉਸ ਦੀਆਂ ਲੱਤਾਂ 3 ਥਾਵਾਂ ਤੋਂ ਫਰੈਕਚਰ ਅਤੇ ਬਾਂਹ ਇਕ ਥਾਂ ਤੋਂ ਫਰੈਕਚਰ ਹੋਣ ਕਰਕੇ ਅਪ੍ਰੇਸ਼ਨ ਕਰਨ ਬਾਰੇ ਦੱਸਿਆ ਪਰ ਤਿੰਨ ਧੀਆਂ ਦਾ ਪਰਿਵਾਰ ਪਾਸ ਇਨ੍ਹੇ ਪੈਸੇ ਨਾ ਹੋਣ ਕਾਰਨ ਅਪ੍ਰੇਸ਼ਨ ਕਰਵਾਉਣ ਮਦਦ ਦੀ ਗੁਹਾਰ ਲਗਾਈ ਹੈ। ਪਤਾ ਲੱਗਾ ਹੈ ਕਿ ਧਾਗਾ ਮਿੱਲ ਦੇ ਪ੍ਰਬੰਧਕਾਂ ਨੇ ਇਸ ਜ਼ਖਮੀ ਗਰੀਬ ਲਈ ਆਰਥਿਕ ਮਦਦ ਦੇਣ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਨਹੀਂ ਮਿਲੀ।
ਹੈਰੋਇਨ ਅਤੇ ਚੂਰਾ ਪੋਸਤ ਸਮੇਤ 2 ਗ੍ਰਿਫ਼ਤਾਰ
NEXT STORY