ਨਵੀਂ ਦਿੱਲੀ- ਸੁਰਖੀਆਂ 'ਚ ਬਣੀ ਰਹਿਣ ਵਾਲੀ ਸਨਸਨੀਖੇਜ਼ ਟੀ. ਵੀ. ਰਿਐਲਿਟੀ ਸਟਾਰ ਕਿਮ ਕਾਦਰਸ਼ੀਆਂ ਨੇ ਹੁਣ ਇਕ ਟਿੱਪਣੀ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਹਾਲ ਹੀ 'ਚ ਪੇਪਰ ਮੈਗਜ਼ੀਨ ਲਈ ਨਿਊਡ ਪੋਜ਼ ਦੇਣ ਵਾਲੀ ਕਿਮ ਨੇ ਕਿਹਾ ਕਿ ਜੇਕਰ ਉਸ ਦੀ ਬੇਟੀ ਭਵਿੱਖ 'ਚ ਨਿਊਡ ਫੋਟੋਸ਼ੂਟ ਕਰਵਾਉਂਦੀ ਹੈ ਤਾਂ ਉਸ ਨੂੰ ਇਸ ਨਾਲ ਕੋਈ ਇਤਰਾਜ਼ ਨਹੀਂ ਹੋਵੇਗਾ।
ਕਿਮ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਬੇਟੀ ਵੱਡੀ ਹੋ ਜਾਵੇਗੀ ਤਾਂ ਉਹ ਜਿਸ ਤਰ੍ਹਾਂ ਉਸ ਦਾ ਦਿਲ ਕਰਦਾ ਹੈ, ਉਸ ਤਰ੍ਹਾਂ ਦਾ ਫੋਟੋਸ਼ੂਟ ਕਰਵਾ ਸਕਦੀ ਹੈ। ਸੂਤਰਾਂ ਮੁਤਾਬਕ ਕਿਮ ਨੇ ਇਹ ਵੀ ਕਿਹਾ ਹੈ ਕਿ ਜਦੋਂ ਤਕ ਉਸ ਦੀ ਬਾਡੀ ਸ਼ੇਪ 'ਚ ਹੈ, ਉਹ ਇਸ ਤਰ੍ਹਾਂ ਦੇ ਫੋਟੋਸ਼ੂਟ ਕਰਵਾਉਂਦੀ ਰਹੇਗੀ। ਕਿਮ ਦਾ ਫੋਟੋਸ਼ੂਟ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਰਿਹਾ ਹੈ।
ਕੈਟਰੀਨਾ ਦੇ ਬੁਆਏਫਰੈਂਡ ਨੇ ਦਿੱਤਾ ਸਲਮਾਨ ਨੂੰ ਜਵਾਬ! (ਦੇਖੋ ਤਸਵੀਰਾਂ)
NEXT STORY