ਨਵੀਂ ਦਿੱਲੀ- ਬਾਲੀਵੁੱਡ ਦੇ ਦਬੰਗ ਖਾਨ ਭਾਵ ਸਲਮਾਨ ਖਾਨ ਨੂੰ ਆਖਿਰਕਾਰ ਆਪਣੀਆਂ ਹਰਕਤਾਂ ਦਾ ਜਵਾਬ ਮਿਲ ਹੀ ਗਿਆ। ਆਪਣੀ ਲਾਡਲੀ ਭੈਣ ਅਰਪਿਤਾ ਦੇ ਵਿਆਹ 'ਚ ਸਲਮਾਨ ਨੂੰ ਆਪਣੀ ਐਕਸ ਗਰਲਫਰੈਂਡ ਨੂੰ ਕੈਟਰੀਨਾ ਕਪੂਰ ਕਹਿਣਾ ਮਹਿੰਗਾ ਪੈ ਗਿਆ।
ਇਕ ਅੰਗਰੇਜ਼ੀ ਵੈੱਬਸਾਈਟ ਦੀ ਖਬਰ ਮੁਤਾਬਕ ਬਾਲੀਵੁੱਡ ਅਭਿਨੇਤਾ ਤੇ ਕੈਟਰੀਨਾ ਕੈਫ ਦੇ ਬੁਆਏਫਰੈਂਡ ਰਣਬੀਰ ਕਪੂਰ ਨੇ ਕੈਟਰੀਨਾ ਕਪੂਰ ਵਾਲੇ ਸਟੇਟਮੈਂਟ 'ਤੇ ਸਲਮਾਨ ਖਾਨ ਨੂੰ ਜਵਾਬ ਦਿੱਤਾ ਹੈ। ਰਣਬੀਰ ਨੇ ਕੈਟਰੀਨਾ ਕਪੂਰ ਵਾਲੀ ਘਟਨਾ ਨੂੰ ਮਜ਼ਾਕ ਦੇ ਰੂਪ ਵਿਚ ਲਿਆ। ਰਣਬੀਰ ਉਂਝ ਕੈਟਰੀਨਾ ਕੈਫ ਨਾਲ ਆਪਣੇ ਰਿਸ਼ਤੇ ਸਬੰਧੀ ਖੁੱਲ੍ਹ ਕੇ ਗੱਲ ਨਹੀਂ ਕਰਦੇ ਪਰ ਇਸ ਘਟਨਾ ਨੂੰ ਰਣਬੀਰ ਨੇ ਇਕ ਮਜ਼ਾਕ ਦੇ ਰੂਪ ਵਿਚ ਲਿਆ। ਉਹ ਇਸ ਘਟਨਾ ਕਾਰਨ ਬਿਲਕੁਲ ਵੀ ਗੁੱਸੇ ਵਿਚ ਨਜ਼ਰ ਨਹੀਂ ਆਏ। ਉਨ੍ਹਾਂ ਨੇ ਇਸ ਨੂੰ ਮਜ਼ਾਕ ਦੇ ਰੂਪ ਵਿਚ ਲੈਂਦਿਆਂ ਮਾਹੌਲ ਨੂੰ ਵੀ ਖੁਸ਼ਨੁਮਾ ਬਣਾ ਦਿੱਤਾ ਸੀ।
'ਬਿੱਗ ਬੌਸ' 'ਚ ਸੰਨੀ ਸਮੇਤ ਇਨ੍ਹਾਂ ਵਿਦੇਸ਼ੀ ਬਾਲਾਵਾਂ ਨੇ ਲਗਾਇਆ ਤੜਕਾ (ਦੇਖੋ ਤਸਵੀਰਾਂ)
NEXT STORY