ਅੰਮ੍ਰਿਤਸਰ (ਸੰਜੀਵ)-ਥਾਣਾ ਵੁਮਨ ਸੈਲ ਦੀ ਪੁਲਸ ਨੇ ਦਾਜ ਦੀ ਖਾਤਰ ਨੂੰਹਾਂ ਨੂੰ ਧੱਕੇ ਦੇ ਕੇ ਘਰੋਂ ਕੱਢਣ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਪਤੀਆਂ ਸਮੇਤ ਸਹੁਰੇ ਪਰਿਵਾਰ ਦੇ ਛੇ ਮੈਂਬਰਾਂ ਵਿਰੁੱਧ ਦਾਜ ਲਈ ਪ੍ਰੇਸ਼ਾਨ ਕਰਨ ਦੇ ਤਹਿਤ ਕੇਸ ਦਰਜ ਕੀਤੇ ਹਨ। ਜਿੰਨ੍ਹਾਂ ਵਿਚ ਨਿਰਮਲਜੀਤ ਕੌਰ ਵਾਸੀ ਕੋਟ ਬਾਬਾ ਦੀਪ ਸਿੰਘ ਦੀ ਸ਼ਿਕਾਇਤ 'ਤੇ ਉਸਦੇ ਪਤੀ ਸਰਵਨ ਸਿੰਘ ਵਾਸੀ ਸੁਲਤਾਨਵਿੰਡ ਰੋਡ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਨਿਰਮਲਜੀਤ ਕੌਰ ਦਾ ਕਹਿਣਾ ਹੈ ਕਿ ਫਰਵਰੀ 2014 ਵਿਚ ਉਸਦਾ ਵਿਆਹ ਉਕਤ ਮੁਲਜ਼ਮ ਸਰਵਨ ਸਿੰਘ ਨਾਲ ਸਾਰੇ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ ਸੀ। ਵਿਆਹ ਦੇ ਉਪਰੰਤ ਉਸਦਾ ਪਤੀ ਉਸਨੂੰ ਹੋਰ ਦਾਜ ਦੀ ਮੰਗ ਨੂੰ ਲੈ ਕੇ ਪ੍ਰੇਸ਼ਾਨ ਕਰਨ ਲਗਾ। ਜਦੋਂ ਉਸਨੇ ਉਸਦੀਆਂ ਮੰਗਾਂ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸਨੂੰ ਜ਼ਖ਼ਮੀ ਕਰਕੇ ਘਰੋਂ ਕੱਢ ਦਿੱਤਾ।
ਉੱਧਰ ਮਨਦੀਪ ਕੌਰ ਨੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਜਨਵਰੀ 2013 ਵਿਚ ਉਸਦਾ ਵਿਆਹ ਸਰਵਨ ਸਿੰਘ ਵਾਸੀ ਤਰਨਤਾਰਨ ਨਾਲ ਸਾਰੇ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ ਸੀ। ਵਿਆਹ ਦੇ ਉਪਰੰਤ ਉਸਦਾ ਪਤੀ ਅਤੇ ਹੋਰ ਪਰਿਵਾਰਿਕ ਮੈਂਬਰ ਪਰਮਜੀਤ ਕੌਰ, ਜਗਰੂਪ ਸਿੰਘ, ਬਲਜਿੰਦਰ ਕੌਰ ਅਤੇ ਜਸਵੰਤ ਸਿੰਘ ਉਸਨੂੰ ਹੋਰ ਦਾਜ ਦੀ ਮੰਗ ਨੂੰ ਲੈ ਕੇ ਪ੍ਰੇਸ਼ਾਨ ਕਰਨ ਲਗੇ। ਜਦੋਂ ਉਸਨੇ ਮੁਲਜ਼ਮਾਂ ਦੀਆਂ ਮੰਗਾਂ ਦਾ ਵਿਰੋਧ ਕੀਤਾ ਤਾਂ ਉਸਨੂੰ ਧੱਕੇ ਦੇ ਕਰੇ ਘਰੋਂ ਕੱਢ ਦਿੱਤਾ ਗਿਆ। ਪੁਲਸ ਨੇ ਦਰਜ ਮਾਮਲੇ ਵਿਚ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।
ਹੈਰੋਇਨ ਸਣੇ 3 ਕਾਬੂ, 3 ਨਾਮਜ਼ਦ
NEXT STORY