ਲੁਧਿਆਣਾ (ਰਾਜਪਾਲ)- ਮਾਂ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਨਰਿੰਦਰ ਨਗਰ ਨੇੜੇ ਸਮਰਾਲਾ ਚੌਕ ਲੁਧਿਆਣਾ ਦੇ ਵਾਸੀ ਨੌਜਵਾਨ ਦੀਵਾਂਸ਼ੂ ਦੀ ਸ਼ਨੀਵਾਰ ਸਵੇਰੇ ਕੱਟੜਾ 'ਚ ਸੜਕ ਹਾਦਸੇ ਵਿਚ ਮੌਤ ਹੋ ਗਈ। ਘਟਨਾ ਦਾ ਵੇਰਵਾ ਦਿੰਦੇ ਹੋਏ ਭਾਜਪਾ ਨੇਤਾ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਦੀਵਾਂਸ਼ੂ ਬੀਤੀ ਰਾਤ ਬੱਸ ਵਿਚ ਸ਼੍ਰੀ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਸੀ ਅਤੇ ਸਵੇਰੇ 6 ਵਜੇ ਜਦੋਂ ਉਹ ਬੱਸ 'ਚੋਂ ਸਾਮਾਨ ਉਤਾਰ ਰਿਹਾ ਸੀ ਤਾਂ ਇਕ ਤੇਜ਼ ਰਫਤਾਰ ਟਿੱਪਰ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਭਾਟੀਆ ਨੇ ਦੱਸਿਆ ਕਿ ਦੀਵਾਂਸ਼ੂ ਦੀ ਮੌਤ ਦਾ ਸਮਾਚਾਰ ਆਉਂਦੇ ਹੀ ਨਰਿੰਦਰ ਨਗਰ ਇਲਾਕੇ ਵਿਚ ਮਾਤਮ ਛਾ ਗਿਆ ਅਤੇ ਉਸ ਦੀ ਲਾਸ਼ ਲੈਣ ਲਈ ਉਹ ਇਲਾਕਾ ਵਾਸੀਆਂ ਦੇ ਨਾਲ ਤੁਰੰਤ ਕੱਟੜਾ ਰਵਾਨਾ ਹੋ ਗਏ।
ਲਾਲਚੀ ਸਹੁਰਾ ਪਰਿਵਾਰਾਂ ਨੇ ਆਪਣੇ ਹੀ ਨੂੰਹਾਂ ਨਾਲ ਕੀਤੀ ਸ਼ਰਮਨਾਕ ਕਰਤੂਤ
NEXT STORY