ਅੰਮ੍ਰਿਤਸਰ- ਪੰਥਕ ਨੇਤਾਵਾਂ ਨੇ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਪ੍ਰਦੇਸ਼ 'ਚ ਆਪਣੀ ਕਾਰਗੁਜ਼ਾਰੀ ਕਰਨ ਵਾਲੇ ਸਾਰੇ ਪੰਥਕ ਦਲ ਸ਼ਨੀਵਾਰ ਨੂੰ ਇਕ ਮੰਚ 'ਤੇ ਇਕੱਠੇ ਹੋਏ ਅਤੇ ਉਨ੍ਹਾਂ ਨੇ 'ਯੂਨਾਈਟਡ ਅਕਾਲੀ ਦਲ' ਨਾਂ ਦੀ ਇਕ ਪਾਰਟੀ ਦਾ ਗਠਨ ਕੀਤਾ। ਇਸ ਮੌਕੇ 'ਤੇ ਭਾਈ ਮੋਹਕਮ ਸਿੰਘ ਨੂੰ 'ਯੂਨਾਈਟਡ ਅਕਾਲੀ ਦਲ' ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਮੀਡੀਆ ਨਾਲ ਗੱਲ ਕਰਦੇ ਹੋਏ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਅਕਾਲੀ ਸਰਕਾਰ ਆਪਣੇ ਪੰਥਕ ਏਜੰਡੇ ਤੋਂ ਭਟਕ ਗਈ ਹੈ ਜਿਸ ਕਾਰਨ ਉਹ ਅੱਜ ਇੱਥੇ ਇਕੱਠੇ ਹੋ ਕੇ ਅੱਗੇ ਆਏ ਹਨ। ਇਸ ਦੌਰਾਨ ਪਾਰਟੀ ਦੇ ਏਜੰਡੇ ਨੂੰ ਵਸਨ ਸਿੰਘ ਜਫਰਵਾਲ ਅਤੇ ਸੰਤ ਬਾਬਾ ਬਲਜੀਤ ਸਿੰਘ ਦਾਦੁਵਾਲ ਤੇ ਹੋਰਾਂ ਰਾਹੀਂ ਰਿਲੀਜ਼ ਕੀਤਾ ਗਿਆ।
ਸ਼ੱਕੀ ਹਾਲਾਤਾਂ 'ਚ ਬਜ਼ੁਰਗ ਦੀ ਮੌਤ
NEXT STORY