ਬਟਾਲਾ (ਬੇਰੀ)- ਭੇਦਭਰੀ ਹਾਲਤ ਵਿਚ ਬਜ਼ੁਰਗ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਸੇਖਵਾਂ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਮਨਸੂਰ ਕੇ ਮੋੜ 'ਤੇ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਪਈ ਹੈ, ਜਿਸ 'ਤੇ ਉਨ੍ਹਾਂ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ Îਭੇਜ ਦਿੱਤਾ ਹੈ।
ਐੱਸ. ਐੱਚ. ਓ. ਤਰਸੇਮ ਸਿੰਘ ਨੇ ਅੱਗੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਲੱਖਾ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਪਿੰਡ ਕੰਡੀਲਾ ਵਜੋਂ ਹੋਈ ਹੈ ਅਤੇ ਇਸ ਦੇ ਮੌਤ ਦੇ ਕਾਰਨਾਂ ਦਾ ਅਜੈ ਤੱਕ ਪਤਾ ਨਹੀਂ ਚੱਲ ਸਕਿਆ ਅਤੇ ਪੁਲਸ ਤਫਤੀਸ਼ ਜਾਰੀ ਹੈ।
ਵੈਸ਼ਣੋ ਦੇਵੀ ਜਾ ਰਹੇ ਲੁਧਿਆਣਾ ਦੇ ਨੌਜਵਾਨ ਨਾਲ ਕਟੜਾ 'ਚ ਵਾਪਰਿਆ ਭਿਆਨਕ ਹਾਦਸਾ, ਮੌਤ
NEXT STORY