ਜਲੰਧਰ, (ਧਵਨ)-ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਭਾਜਪਾ ਹਾਈਕਮਾਨ ਨੇ ਉਨ੍ਹਾਂ ਨੂੰ ਪੰਜਾਬ ਦੇ ਸੰਦਰਭ ਵਿਚ ਬਿਆਨਬਾਜ਼ੀ ਕਰਨ ਤੋਂ ਨਹੀਂ ਰੋਕਿਆ ਹੈ। ਉਹ ਕੁਝ ਅਖਬਾਰਾਂ ਵਿਚ ਛਪੀਆਂ ਉਨ੍ਹਾਂ ਖਬਰਾਂ 'ਤੇ ਟਿੱਪਣੀ ਕਰ ਰਹੇ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਹਾਈਕਮਾਨ ਨੇ ਸਿੱਧੂ ਤੇ ਉਸ ਦੀ ਪਤਨੀ ਨਵਜੋਤ ਕੌਰ ਨੂੰ ਪੰਜਾਬ ਮਾਮਲਿਆਂ ਨੂੰ ਲੈ ਕੇ ਬਿਆਨਬਾਜ਼ੀ ਤੋਂ ਰੋਕ ਦਿੱਤਾ ਹੈ।
ਸਿੱਧੂ ਨੇ ਅੱਜ ਗੱਲਬਾਤ ਕਰਦੇ ਹੋਏ ਕਿਹਾ ਕਿ ਨਾ ਤਾਂ ਉਨ੍ਹਾਂ ਨੂੰ ਅਤੇ ਨਾ ਹੀ ਉਨ੍ਹਾਂ ਦੀ ਪਤਨੀ ਨੂੰ ਹਾਈਕਮਾਨ ਨੇ ਬਿਆਨਬਾਜ਼ੀ ਬੰਦ ਕਰਨ ਲਈ ਕਿਹਾ ਹੈ। ਅਸਲ ਵਿਚ ਜਦੋਂ ਕੋਈ ਵੀ ਜਨਤਾ ਨਾਲ ਜੁੜਿਆ ਮੁੱਦਾ ਸਾਹਮਣੇ ਆਉਂਦਾ ਹੈ ਤਾਂ ਉਹ ਆਪਣਾ ਰੁਖ ਸਪੱਸ਼ਟ ਕਰ ਦਿੰਦੇ ਹਨ। ਬਿਨਾਂ ਮੁੱਦਿਆਂ ਦੇ ਬੋਲਣਾ ਵੀ ਠੀਕ ਨਹੀਂ ਹੈ। ਇਕ ਸਵਾਲ ਦੇ ਜਵਾਬ 'ਚ ਸਿੱਧੂ ਨੇ ਕਿਹਾ ਕਿ ਜਲਦੀ ਹੀ ਉਹ ਪੰਜਾਬ ਨੂੰ ਲੈ ਕੇ ਧਮਾਕੇ ਕਰਨਗੇ। ਉਨ੍ਹਾਂ ਦੱਸਿਆ ਕਿ ਭਾਜਪਾ ਹਾਈਕਮਾਨ ਦੇ ਕਿਸੇ ਵੀ ਨੇਤਾ ਨਾਲ ਉਨ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈ ਅਤੇ ਨਾ ਹੀ ਪੰਜਾਬ ਮੁੱਦਿਆਂ ਨੂੰ ਲੈ ਕੇ ਕੋਈ ਬੈਠਕ ਹੋਈ ਹੈ। ਫਿਰ ਉਨ੍ਹਾਂ ਨੂੰ ਬਿਆਨਬਾਜ਼ੀ ਬੰਦ ਕਰਨ ਲਈ ਕੌਣ ਕਹਿ ਸਕਦਾ ਹੈ। ਵੈਸੇ ਵੀ ਅਜੇ ਤਕ ਉਨ੍ਹਾਂ ਨੇ ਜੋ ਵੀ ਬਿਆਨ ਦਿੱਤੇ ਹਨ ਉਹ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਵਿਚ ਸਿੱਧੂ ਨੇ ਅਕਾਲੀਆਂ ਦਾ ਨਾਂ ਲਏ ਬਿਨਾਂ ਕਿਹਾ ਸੀ ਕਿ ਪੰਜਾਬ ਦਾ 90 ਫੀਸਦੀ ਪੈਸਾ ਲੁਟਿਆ ਜਾ ਰਿਹਾ ਹੈ ਅਤੇ ਉਸ ਵਿਚ ਸ਼ਾਮਲ ਲੋਕਾਂ ਨੂੰ ਉਹ ਪੰਜਾਬ ਤੋਂ ਭਜਾ ਦੇਣਗੇ।
ਸਿੱਧੂ ਵਲੋਂ ਗੁਰਬਾਣੀ ਦੀਆਂ ਤੁਕਾਂ ਨਾਲ ਛੇੜਛਾੜ ਦਾ ਮਾਮਲਾ ਗਰਮਾਇਆ
NEXT STORY