ਜਲੰਧਰ-ਸ਼ਹਿਰ ਦੇ ਸੰਤੋਖਪੁਰਾ 'ਚ ਇਕ ਆਟੋ ਚਾਲਕ ਨੇ ਸ਼ਰੇਆਮ ਸੜਕ 'ਤੇ ਪੁਲਸ ਵਾਲਿਆਂ ਨੂੰ ਸ਼ਰਾਬ ਪੀ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਾਫੀ ਹੰਗਾਮਾ ਕੀਤਾ। ਜਾਣਕਾਰੀ ਮੁਤਾਬਕ ਸੰਤੋਖਪੁਰਾ 'ਚ ਸ਼ਨੀਵਾਰ ਦੀ ਰਾਤ ਨੂੰ ਬਿਜਲੀ ਘਰ ਨੇੜੇ ਇਕ ਆਟੋ ਚਾਲਕ ਸ਼ਰਾਬ ਨਾਲ ਪੂਰੀ ਤਰ੍ਹਾਂ ਰੱਜਿਆ ਹੋਇਆ ਸੀ ਅਤੇ ਕਾਫੀ ਹੰਗਾਮਾ ਕਰ ਰਿਹਾ ਸੀ। ਜਦੋਂ ਪੀ. ਸੀ. ਆਰ. ਦੇ ਮੁਲਾਜ਼ਮਾਂ ਨੂੰ ਉਸ ਨੇ ਸੜਕ 'ਤੇ ਦੇਖਿਆ ਤਾਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਆਟੋ ਚਾਲਕ ਦੀ ਹਾਲਤ ਦੇਖ ਕੇ ਮੁਲਾਜ਼ਮਾਂ ਨੇ ਉਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ।
ਇਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਘਰ ਜਾਣ ਦੀ ਸਲਾਹ ਦਿੱਤੀ ਫਿਰ ਵੀ ਆਟੋ ਚਾਲਕ ਨੇ ਪੁਲਸ ਵਾਲਿਆਂ ਨਾਲ ਉਲਝਣ ਦੀ ਕਾਫੀ ਕੋਸ਼ਿਸ਼ ਕੀਤੀ। ਲੋਕਾਂ ਨੇ ਸ਼ਰਾਬੀ ਦੇ ਘਰ ਵਾਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਦੇ ਨਾਲ ਸ਼ਰਾਬੀ ਨੂੰ ਭੇਜ ਦਿੱਤਾ।
ਪੁਲਸ ਵਲੋਂ ਦਲਿਤ ਕੁੜੀ ਨੂੰ ਕੁੱਟੇ ਜਾਣ ਦੇ ਮਾਮਲੇ 'ਚ ਆਇਆ ਨਵਾਂ ਮੋੜ! (ਵੀਡੀਓ)
NEXT STORY