ਮੁਕੇਰੀਆ- ਬੀਤੇ ਦਿਨੀਂ 'ਜਗ ਬਾਣੀ' ਟੀ. ਵੀ. ਵਲੋਂ ਹੁਸ਼ਿਆਰਪੁਰ ਦੇ ਪਿੰਡ ਡਫ਼ਰ ਦੇ ਇਕ ਅਜਿਹੇ ਬਜ਼ੁਰਗ ਜੋੜੇ ਦੀ ਖ਼ਬਰ ਨਸ਼ਰ ਕੀਤੀ ਗਈ ਸੀ, ਜੋ ਬੀਮਾਰੀ, ਗਰੀਬੀ ਅਤੇ ਮਹਿੰਗਾਈ ਦਾ ਸੰਤਾਪ ਨਾ ਝਲਦੇ ਹੋਏ ਹਾਰ ਰਿਹਾ ਸੀ। ਇਨ੍ਹਾਂ ਦੀ ਦੁੱਖ ਭਰੀ ਦਾਸਤਾਨ ਨੂੰ ਸੁਣ ਕੇ ਦੇਸ਼ਾਂ-ਵਿਦੇਸ਼ਾਂ 'ਚ ਬੈਠੇ ਦਾਨੀ ਸੱਜਣ ਇਸ ਬਜ਼ੁਰਗ ਜੋੜੇ ਦਾ ਸਹਾਰਾ ਬਣੇ ਹਨ। ਹਾਂਗਕਾਂਗ ਤੋਂ ਗੁਰੂ ਨਾਨਕ ਲੋਕ ਭਲਾਈ ਟਰੱਸਟ ਵਲੋਂ 1 ਲੱੱਖ ਰੁਪਏ ਅਤੇ ਨਵਾਂ ਸ਼ਹਿਰ ਤੋਂ ਹਰਦੀਪ ਕੁਮਾਰ ਦੇ ਪਰਿਵਾਰ ਨੇ ਅਮਰੀਕਾ ਤੋਂ ਮਦਦ ਲਈ ਪੈਸੇ ਭੇਜੇ ਹਨ। ਇਸ ਦੌਰਾਨ ਹਰਦੀਪ ਕੁਮਾਰ ਨੇ ਦੱਸਿਆ ਕਿ 'ਜਗ ਬਾਣੀ' ਟੀ. ਵੀ. 'ਤੇ ਇਸ ਬੇਸਹਾਰਾ ਬਜ਼ੁਰਗ ਜੋੜੇ ਦੀ ਖ਼ਬਰ ਸੁਣ ਕੇ ਉਨ੍ਹਾਂ ਨੇ ਮਦਦ ਕਰਨ ਦਾ ਫੈਸਲਾ ਕੀਤਾ ਸੀ। ਦੂਜੇ ਪਾਸੇ ਪੀੜਤ ਰਤਨ ਸਿੰਘ ਦੀ ਪਤਨੀ ਬਿਮਲਾ ਦੇਵੀ ਨੇ ਉਨ੍ਹਾਂ ਦੀ ਮਦਦ ਕਰਨ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਬਜ਼ੁਰਗ ਰਤਨ ਸਿੰਘ ਦੀਆਂ ਅੱਖਾਂ ਦੀ ਰੌਸ਼ਨੀ ਨਹੀਂ ਹੈ। ਰਤਨ ਸਿੰਘ ਨੇ ਮਿਹਨਤ ਮਜ਼ਦੂਰੀ ਕਰਕੇ ਆਪਣੇ 2 ਪੁੱਤਰਾਂ ਨੂੰ ਪਾਲਿਆ, ਜਦੋਂ ਉਨ੍ਹਾਂ ਪੁੱਤਰਾਂ ਨੇ ਉਸ ਦਾ ਸਹਾਰਾ ਬਣਨਾ ਸੀ ਤਾਂ ਰੱਬ ਨੇ ਉਸ ਦੇ ਜਿਗਰ ਦੇ ਟੁਕੜਿਆਂ ਨੂੰ ਖੋਹ ਲਿਆ ਸੀ। ਇਸ ਬਜ਼ੁਰਗ ਦਾ ਸਹਾਰਾ ਇਸ ਦੀ ਪਤਨੀ ਬਿਮਲਾ ਦੇਵੀ ਹੀ ਹੈ ਜੋ ਆਪਣੇ ਪਤੀ ਦਾ ਖਿਆਲ ਰੱਖਦੀ ਹੈ। ਰਤਨ ਸਿੰਘ ਦੀ ਪਤਨੀ ਲੋਕਾਂ ਦੇ ਘਰ 'ਚ ਕੰਮ ਕਰਕੇ ਆਪਣੇ ਪਤੀ ਲਈ ਦਵਾਈ ਲਿਆਉਂਦੀ ਸੀ ਪਰ ਹੁਣ ਦਾਨੀ ਸੱਜਣਾਂ ਵਲੋਂ ਕੀਤੀ ਗਈ ਮਦਦ ਨਾਲ ਰਤਨ ਸਿੰਘ ਦੀ ਅੱਖਾਂ ਦੀ ਰੌਸ਼ਨੀ ਵਾਪਸ ਆਵੇਗੀ।
ਗੁਰੂ ਕੀ ਨਗਰੀ 'ਚ ਸਵੱਛ ਭਾਰਤ ਮੁਹਿੰਮ ਦੀਆਂ ਉੱਡੀਆਂ ਧੱਜੀਆਂ (ਵੀਡੀਓ)
NEXT STORY