ਰਾਏਕੋਟ (ਜ.ਬ.)-ਪਿੰਡ ਬੱਸੀਆਂ ਵਿਖੇ ਇਕ ਤੇਜ਼ ਰਫਤਾਰ ਫੋਰਡ ਫੀਗੋ ਗੱਡੀ ਵਲੋਂ ਕੁਚਲ ਦੇਣ ਕਾਰਨ ਇਕ ਸਾਬਕਾ ਫੌਜੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੱਸੀਆਂ ਦਾ ਰਹਿਣ ਵਾਲਾ ਸਾਬਕਾ ਫੌਜੀ ਬਲਵੀਰ ਸਿੰਘ (40) ਪੁੱਤਰ ਚਮੌਕਰ ਸਿੰਘ, ਜੋ ਪਿੰਡ ਬੱਸੀਆਂ ਦੇ ਮੇਨ ਬਜ਼ਾਰ ਤੋਂ ਰਾਏਕੋਟ ਰੋਡ ਸਥਿਤ ਆਪਣੇ ਮੁਹੱਲੇ 'ਚ ਆਪਣੇ ਮੋਟਰਸਾਈਕਲ ਰਾਹੀਂ ਵਾਪਸ ਆ ਰਿਹਾ ਸੀ ਕਿ ਜਗਰਾਓਂ ਵਲੋਂ ਇਕ ਤੇਜ਼ ਰਫਤਾਰ ਆ ਰਹੀ ਫੋਰਡ ਫੀਗੋ 'ਚ ਦੋ ਨੌਜਵਾਨ, ਜੋ ਪ੍ਰਤੱਖਦਰਸ਼ੀਆਂ ਅਨੁਸਾਰ ਮੌਜ-ਮਸਤੀ ਦੇ ਮੂਡ 'ਚ ਲਾਪ੍ਰਵਾਹੀ ਨਾਲ ਗੱਡੀ ਚਲਾ ਰਹੇ ਸਨ, ਜਦ ਉਹ ਜਵੰਧਾ ਫਾਰਮ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਨੇ ਮੋਟਰਸਾਈਕਲ ਸਵਾਰ ਫੌਜੀ ਨੂੰ ਆਪਣੀ ਚਪੇਟ 'ਚ ਲੈ ਲਿਆ, ਜਿਸ ਨਾਲ ਸਾਬਕਾ ਫੌਜੀ ਬਲਵੀਰ ਸਿੰਘ ਨੂੰ ਗੰਭੀਰ ਸੱਟਾਂ ਵੱਜੀਆਂ, ਜਿਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜੋ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ।
ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ
NEXT STORY