ਫਿਰੋਜ਼ਪੁਰ, (ਕੁਮਾਰ, ਕੁਲਦੀਪ)-ਫਿਰੋਜ਼ਪੁਰ ਅੰਤਰਰਾਸ਼ਟਰੀ ਬਾਰਡਰ 'ਤੇ ਬੀ. ਐੱਸ. ਐੱਫ. ਨੇ ਪਾਕਿਸਤਾਨੀ ਸਮੱਗਲਰਾਂ ਵਲੋਂ ਸੁੱਟੇ ਗਏ 5 ਕਿਲੋ ਹੈਰੋਇਨ ਦੇ 5 ਪੈਕੇਟ (ਵਜ਼ਨ ਇਕ-ਇਕ ਕਿਲੋ) ਫੜੇ ਹਨ ਅਤੇ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 25 ਕਰੋੜ ਰੁਪਏ ਹੈ। ਇਹ ਜਾਣਕਾਰੀ ਦਿੰਦੇ ਹੋਏ ਡੀ. ਆਈ. ਬੀ. ਐੱਸ. ਐੱਫ. ਫਿਰੋਜ਼ਪੁਰ ਸ਼੍ਰੀ ਆਰ. ਕੇ. ਥਾਪਾ ਨੇ ਦੱਸਿਆ ਕਿ ਗਹਿਰੀ ਧੁੰਦ ਦਾ ਫਾਇਦਾ ਉਠਾਉਂਦਿਆਂ ਪਾਕਿਸਤਾਨ ਸਮੱਗਲਰ ਵਾਪਸ ਭੱਜਣ 'ਚ ਸਫਲ ਹੋ ਗਏ। ਇਸ ਮੌਕੇ ਬੀ. ਐੱਸ. ਐੱਫ. ਦੀ 105 ਬਟਾਲੀਅਨ ਦੇ ਕਮਾਂਡਿੰਗ ਅਫਸਰ ਸ਼੍ਰੀ ਸੰਦੀਪ ਰਾਵਤ ਅਤੇ ਡਿਪਟੀ ਕਮਾਂਡੈਂਟ (ਜੀ) ਸ਼੍ਰੀ ਮਾਰਕਸ ਮਸੀਹ ਆਦਿ ਵੀ ਮੌਜੂਦ ਸਨ।
ਡੀ. ਆਈ. ਜੀ. ਬੀ. ਐੱਸ. ਐੱਫ. ਫਿਰੋਜ਼ਪੁਰ ਨੇ ਦੱਸਿਆ ਕਿ ਬੀ. ਐੱਸ. ਐੱਫ. ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਪਾਕਿ. ਸਮੱਗਲਰਾਂ ਬਾਰੇ ਚੌਕੀ ਦੇ ਇਲਾਕੇ 'ਚ ਨਸ਼ੀਲੇ ਪਦਾਰਥ ਬੇਚਣ ਦੀ ਤਾਕ 'ਚ ਹਨ ਅਤੇ ਇਸ ਸੂਚਨਾ ਦੇ ਆਧਾਰ 'ਤੇ ਕਮਾਂਡਿੰਗ ਅਫਸਰ ਸੰਦੀਪ ਰਾਵਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀ. ਐੱਸ. ਐੱਫ. ਨੇ ਬਾਰਡਰ 'ਤੇ ਸੁਰੱਖਿਆ ਹੋਰ ਕੜੀ ਕੀਤੀ ਹੋਈ ਸੀ। ਸ਼੍ਰੀ ਥਾਪਾ ਨੇ ਦੱਸਿਆ ਕਿ ਬੀਤੀ ਰਾਤ ਦੇਰ ਬੀ. ਐੱਸ. ਐੱਫ. ਜਵਾਨਾਂ ਨੇ ਪਾਕਿਸਤਾਨ ਵਲੋਂ ਮੂਮੈਂਟ ਦੇਖੀਆਂ ਅਤੇ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਦੇਖਦਿਆਂ ਉਨ੍ਹਾਂ ਨੂੰ ਲਲਕਾਰਿਆ ਤਾਂ ਉਹ ਫੈਸਿੰਗ ਦੇ ਉੱਪਰ ਤੋਂ ਸਾਮਾਨ ਸੁੱਟ ਕੇ ਗਹਿਰੇ ਕੋਹਰੇ ਦਾ ਫਾਇਦਾ ਉਠਾਉਂਦਿਆਂ ਵਾਪਸ ਭੱਜ ਗਏ ਅਤੇ ਬੀ. ਐੱਸ. ਐੱਫ. ਨੇ ਇਸ ਇਲਾਕੇ 'ਚ ਸਰਚ ਕਰਨ 'ਤੇ ਪਿਲਰ ਨੰਬਰ 192/12 ਦੇ ਕੋਲ ਇਕ-ਇਕ ਕਿਲੋ ਦੇ 5 ਪੈਕੇਟ ਹੈਰੋਇਨ ਬਰਾਮਦ ਕੀਤੀ। ਬੀ. ਐੱਸ. ਐੱਫ. ਵਲੋਂ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਪਾਕਿ. ਸਮੱਗਲਰ ਕੌਣ ਹਨ ਅਤੇ ਭਾਰਤੀ ਸੀਮਾ 'ਚ ਕਿੰਨਾ ਸਮੱਗਲਰਾਂ ਨੇ ਹੈਰੋਇਨ ਦੀ ਡਲੀਵਰੀ ਲੈਣੀ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਿੱਧੂ ਦੀ ਵੀਡੀਓ ਰਿਕਾਰਡਿੰਗ ਪਹੁੰਚੀ
NEXT STORY