ਨਵੀਂ ਦਿੱਲੀ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਮੀ ਨੇ ਆਪਣਾ ਨਵਾਂ ਸਮਾਰਟਫੋਨ ਰੈਡਮੀ ਨੋਟ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਇਹ ਸਮਾਰਟਫੋਨ ਰੈਡਮੀ 1 ਐਸ ਅਤੇ ਐਮ.ਆਈ. 3 ਦੇ 'ਚ ਦਾ ਫੋਨ ਹੈ। ਕੰਪਨੀ ਨੇ ਇਸ ਦਾ 4ਜੀ ਵਰਜ਼ਨ ਵੀ ਲੈ ਕੇ ਆਉਣ ਦਾ ਐਲਾਨ ਕੀਤਾ ਹੈ। ਜੁਲਾਈ 'ਚ ਕੰਪਨੀ ਨੇ ਜਦੋਂ ਆਪਣੇ ਤਿੰਨਾਂ ਸਮਾਰਟਫੋਨ ਦਾ ਭਾਰਤ 'ਚ ਐਲਾਨ ਕੀਤਾ ਸੀ, ਉਸ ਸਮੇਂ ਰੈਡਮੀ ਨੋਟ ਦੀ ਕੀਮਤ 9999 ਰੁਪਏ ਦੱਸੀ ਗਈ ਸੀ। ਹਾਲਾਂਕਿ ਕੰਪਨੀ ਨੇ ਇਸ ਨੂੰ 8999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਹੈ।
4ਜੀ ਵਰਜ਼ਨ ਦੀ ਕੀਮਤ 9999 ਰੁਪਏ ਰੱਖੀ ਗਈ ਹੈ। 4ਜੀ ਵਰਜ਼ਨ ਦੀ ਵਿਕਰੀ ਦਸੰਬਰ 2014 ਦੇ ਅੰਤ ਤਕ ਸ਼ੁਰੂ ਹੋਵੇਗੀ। ਰੈਡਮੀ ਨੋਟ ਨੂੰ ਖਰੀਦਣ ਲਈ ਫਲਿਪਕਾਰਟ 'ਤੇ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ। ਇਹ ਰਜਿਸਟ੍ਰੇਸ਼ਨ 25 ਨਵੰਬਰ ਸ਼ਾਮ ਤੋਂ ਸ਼ੁਰੂ ਹੋਵੇਗੀ ਅਤੇ ਵਿਕਰੀ 2 ਦਸਬੰਰ ਤੋਂ ਸ਼ੁਰੂ ਹੋਵੇਗੀ। ਰੈਡਮੀ ਨੋਟ 'ਚ 5.5 ਇੰਚ ਦੀ 720 ਗੁਣਾ 1280 ਪਿਕਸਲ ਵਾਲੀ ਐਚ.ਡੀ. ਐਲ.ਸੀ.ਡੀ. ਡਿਸਪਲੇ ਲਗਾਈ ਗਈ ਹੈ। ਰੈਡਮੀ ਨੋਟ 'ਚ 1.7 ਜੀ.ਐਚ.ਜ਼ੈਡ. ਦਾ ਓਕਟਾ ਕੋਰ ਮੀਡੀਆਟੈਕ ਐਮ.ਟੀ.ਕੇ. 6592 ਐਸ.ਓ.ਸੀ. ਪ੍ਰੋਸੈਸਰ ਲੱਗਾ ਹੈ। ਜਿਓਮੀ ਦੇ ਇਸ ਨੋਟ 'ਚ 8 ਜੀ.ਬੀ. ਦੀ ਇੰਟਰਨਲ ਸਟੋਰੇਜ ਅਤੇ 32 ਜੀ.ਬੀ. ਤਕ ਦੀ ਐਸ.ਡੀ. ਕਾਰਡ ਸਟੋਰੇਜ ਦਾ ਆਪਸ਼ਨ ਦਿੱਤਾ ਗਿਆ ਹੈ। ਰੈਡਮੀ ਨੋਟ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਲੱਗਾ ਹੈ। ਭਾਰਤ 'ਚ ਪਹਿਲੀ ਵਾਰ ਕੰਪਨੀ ਆਪਣਾ ਕੋਈ ਪ੍ਰੋਡਕਟ ਆਫਲਾਈਨ ਵੀ ਵੇਚੇਗੀ। ਜਿਓਮੀ ਰੈਡਮੀ ਨੋਟ ਦੇ 4ਜੀ ਵਰਜ਼ਨ ਨੂੰ 6 ਸ਼ਹਿਰਾਂ 'ਚ ਏਅਰਟੈੱਲ ਦੇ 100 ਸਟੋਰ ਦੇ ਜ਼ਰੀਏ ਵੀ ਵੇਚਿਆ ਜਾਵੇਗਾ।
ਦਿਗਵਿਜੇ ਦੇ ਵਿਚਾਰਾਂ ਦਾ ਸਨਮਾਨ ਹੋਣਾ ਚਾਹੀਦਾ ਹੈ
NEXT STORY