ਨਵੀਂ ਦਿੱਲੀ- ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਣੀ ਸ਼ੰਕਰ ਅੱਈਰ ਨੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨਾਲ ਸੰਬੰਧਤ ਪਾਰਟੀ ਜਨਰਲ ਸਕੱਤਰ ਦਿਗਵਿਜੇ ਸਿੰਘ ਦੇ ਬਿਆਨ ਦੇ ਸੰਦਰਭ 'ਚ ਕਿਹਾ ਕਿ ਕਾਂਗਰਸ 'ਚ ਲੋਕਤੰਤਰ ਹੈ ਅਤੇ ਕੋਈ ਵੀ ਗਾਂਧੀ ਪਰਿਵਾਰ ਦੇ ਮੈਂਬਰਾਂ ਖਿਲਾਫ ਚੋਣ ਲੜ ਸਕਦਾ ਹੈ।
ਅੱਈਰ ਨੇ ਸੰਸਦ ਕੰਪਲੈਕਸ 'ਛ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਦਿਗਵਿਜੇ ਸਿੰਘ ਬਹੁਤ ਵਧੀਆ ਵਿਅਕਤੀ ਹਨ ਅਤੇ ਪੀ ਚਿਦੰਬਰਮ ਗੁਣੀ ਇਨਸਾਨ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਇਕ ਲੋਕਤਾਂਤਰਿਕ ਪਾਰਟੀ ਹੈ ਜਿੱਥੇ ਵਿਚਾਰਾਂ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਮੰਨਿਆ ਵੀ ਜਾਂਦਾ ਹੈ। ਕੋਈ ਵੀ ਵਰਕਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਉਪ ਪ੍ਰਧਾਨ ਰਾਹੁਲ ਗਾਂਧੀ ਖਿਲਾਫ ਕੋਈ ਚੋਣ ਲੜ ਸਕਦਾ ਹੈ। ਸਿੰਘ ਦੇ ਬਿਆਨ ਤੋਂ ਬਾਅਦ ਪਾਰਟੀ 'ਚ ਫੁਟ ਪੈਣ ਦੀਆਂ ਖਬਰਾਂ ਦੇ ਬਾਰੇ 'ਚ ਪੁੱਛੇ ਜਾਣ 'ਤੇ ਕਿਹਾ ਕਿ ਦਿਗਵਿਜੇ ਨੇ ਕੁਝ ਕਹਿ ਦਿੱਤਾ ਤਾਂ ਕੀ ਪਾਰਟੀ 'ਚ ਫੁਟ ਪੈ ਗਈ। ਉਨ੍ਹਾਂ ਨੇ ਕਿਹਾ ਕਿ ਕਿਸੇ ਨੇਤਾ ਦੇ ਬਿਆਨ ਦਾ ਇਹ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਪਾਰਟੀ 'ਚ ਮਤਭੇਦ ਸਾਹਮਣੇ ਆਉਣ ਲੱਗੇ ਹਨ।
ਮਾਮੂਲੀ ਵਿਵਾਦ ’ਚ ਚੱਲੀ ਗੋਲੀ, ਇਕ ਦੀ ਮੌਤ, 2 ਜ਼ਖਮੀ
NEXT STORY