ਜ਼ੀਰਾ (ਰਜਨੀਸ਼)-ਪਿੰਡ ਬੰਬ ਬੰਡਾਲਾ ਨੌ ਦੇ ਨੇੜੇ ਇਕ ਸਕੂਟਰੀ ਦਰੱਖਤ 'ਚ ਵੱਜ ਜਾਣ ਕਾਰਨ ਸਕੂਟਰੀ ਦੇ ਮਗਰ ਬੈਠੀ ਇਕ ਔਰਤ ਦੀ ਮੌਤ ਹੋ ਗਈ ਜਦੋਂ ਕਿ ਸਕੂਟਰੀ ਚਲਾ ਰਹੀ ਉਸ ਦੀ ਲੜਕੀ ਫੱਟੜ ਹੋ ਗਈ। ਸਿਵਲ ਹਸਪਤਾਲ ਜ਼ੀਰਾ ਵਿਖੇ ਮ੍ਰਿਤਕ ਔਰਤ ਬਲਵਿੰਦਰ ਕੌਰ (48) ਪਤਨੀ ਕਸ਼ਮੀਰ ਸਿੰਘ ਵਾਸੀ ਪਿੰਡ ਸ਼ਾਹਵਾਲਾ ਦੇ ਭਰਾ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਭੈਣ ਬਲਵਿੰਦਰ ਕੌਰ ਅਤੇ ਭਾਣਜੀ ਹਰਪ੍ਰੀਤ ਕੌਰ ਇਕ ਸਕੂਟਰੀ 'ਤੇ ਜ਼ੀਰਾ ਵੱਲ ਆ ਰਹੀਆਂ ਸਨ। ਸਕੂਟਰੀ ਉਸ ਦੀ ਭਾਣਜੀ ਹਰਪ੍ਰੀਤ ਕੌਰ ਚਲਾ ਰਹੀ ਸੀ। ਸਤਨਾਮ ਸਿੰਘ ਨੇ ਅੱਗੇ ਦੱਸਿਆ ਕਿ ਜਦੋਂ ਸਕੂਟਰੀ ਬੰਬ ਬੰਡਾਲਾ ਨੌ ਦੇ ਨੇੜੇ ਪਹੁੰਚੀ ਤਾਂ ਸਕੂਟਰੀ ਬੇਕਾਬੂ ਹੋ ਗਈ ਅਤੇ ਇਕ ਟਾਹਲੀ ਦੇ ਦਰੱਖਤ 'ਚ ਜਾ ਵੱਜੀ ਜਿਸ ਕਰਕੇ ਉਸ ਦੀ ਭੈਣ ਬਲਵਿੰਦਰ ਕੌਰ ਅਤੇ ਭਾਣਜੀ ਹਰਪ੍ਰੀਤ ਕੌਰ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ। ਦੋਵਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਦੀ ਭੈਣ ਬਲਵਿੰਦਰ ਕੌਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਉਸ ਦੀ ਭਾਣਜੀ ਹਰਪ੍ਰੀਤ ਕੌਰ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਹੈ ।
ਜਲਾਲਾਬਾਦ, (ਮਿੱਕੀ, ਨਿਖੰਜ)-ਸਥਾਨਕ ਫਾਜ਼ਿਲਕਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਹੋਏ ਸੜਕ ਹਾਦਸੇ ਦੌਰਾਨ ਇਕ ਮਹਿਲਾ ਤੇ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਓਮ ਪ੍ਰਕਾਸ਼ ਪੁੱਤਰ ਕਰਨੈਲ ਸਿੰਘ ਵਾਸੀ ਟਿਵਾਣਾ ਕਲਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਥਾਨਕ ਸ਼ਹਿਰ ਵੱਲ ਆ ਰਿਹਾ ਸੀ ਕਿ ਉਕਤ ਰੋਡ 'ਤੇ ਸਥਿਤ ਨਿਰਮਲਾ ਹਸਪਤਾਲ ਦੇ ਨਜ਼ਦੀਕ ਉਸ ਦੇ ਮੋਟਰਸਾਈਕਲ ਅਤੇ ਇਕ ਪੈਦਲ ਜਾ ਰਹੀ ਮਹਿਲਾ ਦੀ ਟੱਕਰ ਹੋ ਗਈ ਜਿਸ ਦੌਰਾਨ ਓਮ ਪ੍ਰਕਾਸ਼ ਮੋਟਰਸਾਈਕਲ ਤੋਂ ਡਿੱਗ ਕੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਤੇ ਉਸ ਨੂੰ ਸਥਾਨਕ ਸਿਵਲ ਹਸਪਤਾਲ 'ਚ ਲਿਆਉਣ ਉਪਰੰਤ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਵਧੇਰੇ ਇਲਾਜ ਲਈ ਰੈਫਰ ਕਰ ਦਿੱਤਾ ਜਦ ਕਿ ਇਸ ਹਾਦਸੇ ਦੌਰਾਨ ਹੀ ਜ਼ਖਮੀ ਹੋਈ ਮਹਿਲਾ ਨੂੰ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਉਣ ਦਾ ਸਮਾਚਾਰ ਹੈ।
ਜਾਅਲੀ ਇਕਰਾਰਨਾਮਾ ਤਿਆਰ ਕਰਨ ਵਾਲਾ ਦੋਸ਼ੀ ਕਾਬੂ
NEXT STORY