ਰਾਜਪੁਰਾ, (ਸੈਣੀ, ਮਸਤਾਨਾ)- ਥਾਣਾ ਸਿਟੀ ਪੁਲਸ ਨੇ ਰੇਲਵੇ ਵਿਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ 1 ਵਿਅਕਤੀ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਪੁਲਸ ਕੋਲ ਇੰਦਰਜੀਤ ਸਿੰਘ ਵਾਸੀ ਬਾਮਨਾ ਡੇਰਾ ਸਮਾਣਾ ਜ਼ਿਲਾ ਪਟਿਆਲਾ ਨੇ ਰਿਪੋਰਟ ਦਰਜ ਕਰਵਾਈ ਕਿ ਚਰਨਜੀਤ ਸਿੰਘ ਵਾਸੀ ਪਿੰਡ ਗੋਬਿੰਦਰਵਾਲ ਸਾਹਿਬ ਜ਼ਿਲਾ ਤਰਨਤਾਰਨ ਨੇ ਮੈਨੂੰ ਅਤੇ ਹਰਦੀਪ ਸਿੰਘ ਨੂੰ ਰੇਲਵੇ ਵਿਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਲੈ ਲਏ ਪਰ ਬਾਅਦ ਵਿਚ ਉਕਤ ਵਿਅਕਤੀ ਨੇ ਨਾ ਤਾਂ ਨੌਕਰੀ ਲਗਵਾਈ ਤੇ ਨਾ ਹੀ ਪੈਸੇ ਵਾਪਸ ਕੀਤੇ। ਥਾਣਾ ਸਿਟੀ ਪੁਲਸ ਨੇ ਉਕਤ ਵਿਅਕਤੀ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੁੱਸੇ 'ਚ ਪੰਜਾਬੀ ਯੂਨੀਵਰਸਿਟੀ ਵਿਖੇ ਸਾੜਿਆ ਪੰਜਾਬ ਸਰਕਾਰ ਦਾ ਪੁਤਲਾ
NEXT STORY