ਅਮਰਗੜ੍ਹ, (ਜੋਸ਼ੀ)- ਅੱਜ ਸਵੇਰੇ ਪਿੰਡ ਮੰਡੀਆਂ ਵਿਖੇ ਖੰਨਾ-ਮਾਲੇਰਕੋਟਲਾ ਰੋਡ 'ਤੇ ਇਕ ਭਿਆਨਕ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਮਾਲੇਰਕੋਟਲਾ ਸਾਈਡ ਤੋਂ ਇਕ ਸਕਰੈਪ ਦਾ ਭਰਿਆ ਟਰੱਕ ਜੌੜੇਪੁਲ ਵੱਲ ਨੂੰ ਆ ਰਿਹਾ ਸੀ ਅਤੇ ਜੌੜੇਪੁਲ ਵੱਲ ਤੋਂ ਅਦਰਕ ਦਾ ਭਰਿਆ ਇਕ ਟੈਂਪੂ ਆਹਮੋ-ਸਾਹਮਣੇ ਟੱਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਆਪਣਾ ਸੰਤੁਲਨ ਗੁਆ ਕੇ ਸਾਈਡ 'ਤੇ ਖੜ੍ਹੇ ਦਰੱਖਤਾਂ ਨਾਲ ਜਾ ਟਕਰਾਇਆ, ਜਿਸ ਦੇ ਸਿੱਟੇ ਵਜੋਂ ਟਰੱਕ ਡਰਾਈਵਰ ਬੂਟਾ ਸਿੰਘ ਭਾਈ ਭਗਤਾਂ, ਪਿੰਡ ਸਰੀਆਂ ਅਤੇ ਹੈਲਪਰ ਹਰਬੰਸ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਟੈਂਪੂ ਡਰਾਈਵਰ ਟੈਂਪੂ ਦੀ ਕਾਪੀ ਲੈ ਕੇ ਉਥੋਂ ਰਫ਼ੂ ਚੱਕਰ ਹੋ ਗਿਆ। ਪੁਲਸ ਨੇ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ।
ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 12 ਲੱਖ ਦੀ ਠੱਗੀ ਮਾਰਨ ਵਾਲਾ ਨਾਮਜ਼ਦ
NEXT STORY