ਚੀਮਾ ਮੰਡੀ (ਬੇਦੀ) - ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਅਕਾਲ ਅਕੈਡਮੀਆਂ 'ਚ ਬਿਲਡਿੰਗ ਬਣਾਉਣ ਲਈ ਨਵੀਂ ਤਕਨੀਕ ਦੀ ਸ਼ੁਰੂਆਤ ਕੀਤੀ ਗਈ ਹੈ। ਪ੍ਰੀ ਸਟ੍ਰੈਸਡ, ਪ੍ਰੀ-ਕਾਸਟ ਆਰ. ਸੀ. ਸੀ. ਬਿਲਡਿੰਗ ਬਣਾਉਣ ਦੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਅੱਜ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਬ੍ਰਾਂਚ ਅਕਾਲ ਅਕੈਡਮੀ ਚੁੰਨੀ ਵਿਖੇ ਕੀਤੀ ਗਈ, ਜਿੱਥੇ ਇਸ ਵਿਧੀ ਰਾਹੀਂ ਇਕੋ ਦਿਨ 8800 ਵਰਗ ਫੁੱਟ ਜਗਾ ਦੀ ਛੱਤ ਪ੍ਰੀ ਸਟ੍ਰੈਸਡ, ਪ੍ਰੀ-ਕਾਸਟ ਵਿਧੀ ਰਾਹੀਂ ਤਿਆਰ ਕੀਤੀਆਂ ਸਲੈਬਾਂ ਰਾਹੀਂ ਪਾਈ ਗਈ। ਇਸ ਸੰਬੰਧੀ ਪ੍ਰਾਜੈਕਟ ਇੰਜੀਨੀਅਰ ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦਾਅਵਾ ਕੀਤਾ ਕਿ ਉੱਤਰੀ ਭਾਰਤ 'ਚ ਦਿੱਲੀ ਤੋਂ ਬਾਅਦ ਇਸ ਤਕਨੀਕ ਦੀ ਵਰਤੋਂ ਪੰਜਾਬ 'ਚ ਪਹਿਲੀ ਵਾਰ ਕੀਤੀ ਜਾ ਰਹੀ ਹੈ। ਵਿਦੇਸ਼ਾਂ 'ਚ ਵੀ ਇਸ ਵਿਧੀ ਰਾਹੀਂ ਬਿਲਡਿੰਗ ਤਿਆਰ ਕਰਨ ਦੀ ਬਹੁਤ ਮੰਗ ਹੈ। ਮੁੰਬਈ ਵਿਖੇ ਏਅਰਪੋਰਟ ਵੀ ਇਸੇ ਤਕਨੀਕ ਦੀ ਉਪਜ ਹੈ। ਆਰ. ਸੀ. ਸੀ. ਸਲੈਬਾਂ ਨੂੰ ਬਣਾਉਣ ਲਈ ਸਰੀਏ ਦੀ ਬਜਾਏ ਬਿਹਤਰ ਕੁਆਲਿਟੀ ਦੇ ਜੀ. ਆਈ. 12 ਐੱਮ. ਐੱਮ. 6 ਕੋਰ ਤਾਰ ਨੂੰ ਸਟ੍ਰੈਸ ਕਰਕੇ (ਖਿੱਚ ਕੇ) ਅਤੇ ਠੋਸ ਕੰਕਰੀਟ ਦੀ ਵਰਤੋਂ ਕੀਤੀ ਜਾਂਦੀ ਹੈ। ਭਾਈ ਜਗਜੀਤ ਸਿੰਘ ਸੇਵਾਦਾਰ ਬੜੂ ਸਾਹਿਬ ਨੇ ਦੱਸਿਆ ਕਿ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ ਆਸ਼ੇ ਅਨੁਸਾਰ 130 ਅਕਾਲ ਅਕੈਡਮੀ ਚੱਲ ਰਹੀਆਂ ਹਨ ਅਤੇ ਇਨ੍ਹਾਂ ਅਕੈਡਮੀਆਂ ਦੀ ਨਵੀਆਂ ਬਣਨ ਵਾਲੀਆਂ ਬਿਲਡਿੰਗਾਂ 'ਚ ਇਸ ਤਕਨੀਕ ਦੀ ਵਰਤੋ ਕੀਤੀ ਜਾਵੇਗੀ। ਇਸ ਮੌਕੇ ਸਟਰੱਕਚਰ ਇੰਜੀਨੀਅਰ ਸੰਜੀਵ ਦੁਆ, ਆਰਕੀਟੈਕਚਰ ਰਣਜੀਤ ਸਿੰਘ ਅਤੇ ਭਾਈ ਗੁਰਮੀਤ ਸਿੰਘ ਆਦਿ ਹਾਜ਼ਰ ਸਨ।
ਸਰੀਰਕ ਤੌਰ 'ਤੇ ਅਸਮਰਥ ਨੂੰ ਮਾਰਿਆ ਚਾਕੂ, ਹਸਪਤਾਲ 'ਚ ਮੌਤ
NEXT STORY