ਸੁਨਾਮ (ਬਾਂਸਲ) - ਬੱਚਿਆਂ ਦੀ ਸੁਰੱਖਿਆ ਤੇ ਉਨ੍ਹਾਂ ਨੂੰ ਵਧੀਆ ਪੜ੍ਹਾਉਣ ਲਈ ਮਾਪੇ ਆਪਣੀ ਜਾਨ ਤੱਕ ਲਗਾ ਦਿੰਦੇ ਹਨ ਪਰ ਕੀ ਮਹਿੰਗੇ ਸਕੂਲਾਂ ਵਿਚ ਲਗਾਏ ਗਏ ਬੱਚਿਆਂ ਦੀ ਦੇਖ-ਰੇਖ ਸਕੂਲ ਪ੍ਰਬੰਧਕਾਂ ਵਲੋਂ ਕੀਤੀ ਜਾਂਦੀ ਹੈ? ਮਾਪੇ ਸਕੂਲ ਨੂੰ ਸਕੂਲ ਫ਼ੀਸ, ਟਰਾਂਸਪੋਰਟ ਫ਼ੀਸ ਜਮ੍ਹਾ ਕਰਵਾਉਂਦੇ ਹਨ ਅਤੇ ਕੁਝ ਸਕੂਲ ਪ੍ਰਬੰਧਕ ਘੱਟ ਖ਼ਰਚੇ 'ਤੇ ਟਰਾਂਸਪੋਰਟ ਸੇਵਾ ਵੀ ਦਿੰਦੇ ਹਨ ਤਾਂ ਜੋ ਉਨ੍ਹਾਂ ਨੂੰ ਜ਼ਿਆਦਾ ਕਮਾਈ ਹੋਵੇ। ਭਾਵੇਂ ਕੋਈ ਵੱਡਾ ਹਾਦਸਾ ਕਿਉਂ ਨਾ ਹੋ ਜਾਵੇ? ਸ਼ਹਿਰ ਵਿਚ ਇੰਟਰਨੈਸ਼ਨਲ ਹਿਊਮਨ ਰਾਈਟਸ ਐਸੋਸੀਏਸ਼ਨ ਤੇ ਪੰਜਾਬ ਪੁਲਸ ਵਲੋਂ ਸੁਰੱਖਿਅਤ ਟਰਾਂਸਪੋਰਟ ਮੁਹਿੰਮ ਵਿੱਢੀ ਹੈ ਜਿਸ ਵਿਚ ਇਹ ਦੇਖਿਆ ਜਾ ਰਿਹਾ ਹੈ ਕਿ ਸਕੂਲੀ ਟਰਾਂਸਪੋਰਟ ਹਰ ਨਿਯਮ ਨੂੰ ਪੂਰਾ ਕਰਦੇ ਹਨ ਜਾਂ ਨਹੀਂ। ਜੇਕਰ ਸਕੂਲ ਪ੍ਰਬੰਧਕ ਜਾਂ ਟਰਾਂਸਪੋਰਟ ਮੈਨੇਜਮੈਂਟ ਟਰਾਂਸਪੋਰਟ ਨਿਯਮ ਪੂਰਾ ਨਹੀਂ ਕਰਦੀ ਤਾਂ ਪੁਲਸ ਵਲੋਂ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਸਕੂਲ ਪ੍ਰਬੰਧਕਾਂ 'ਤੇ ਇਸ ਦਾ ਕੋਈ ਅਸਰ ਨਹੀਂ। ਇਕ ਸਮਾਰੋਹ ਵਿਚ ਦੋ ਸਕੂਲੀ ਵੈਨਾਂ (ਛੋਟਾ ਹਾਥੀ) ਇਕੱਠੇ ਖੜ੍ਹੇ ਸੀ। ਇਕ ਦਾ ਰੰਗ ਸਫ਼ੈਦ ਤੇ ਇਕ ਦਾ ਪੀਲਾ ਅਤੇ ਦੋਵਾਂ 'ਤੇ ਕਿਸੇ ਵੀ ਸਕੂਲ ਦਾ ਨਾਮ ਨਹੀਂ ਸੀ ਲਿਖਿਆ ਹੋਇਆ। ਜਦੋਂ ਉਨ੍ਹਾਂ ਦੇ ਡਰਾਈਵਰਾਂ ਤੋਂ ਨਿਯਮਾਂ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਗੱਡੀ ਲਿਜਾਣ ਵਿਚ ਹੀ ਭਲਾ ਸਮਝਿਆ। ਟ੍ਰੈਫਿਕ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਕੋਈ ਵੀ ਸਕੂਲੀ ਵੈਨ ਹੋਵੇ ਉਹ ਪੀਲੇ ਰੰਗ ਦੀ ਹੋਵੇ ਅਤੇ ਉਸ 'ਤੇ ਸਕੂਲ ਦਾ ਨਾਮ ਲਿਖਿਆ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਅਜਿਹੀ ਵੈਨ ਮਿਲਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਕੈਂਟਰਾਂ ਦੀ ਟੱਕਰ 'ਚ 2 ਵਿਅਕਤੀਆਂ ਦੀ ਮੌਤ
NEXT STORY