ਸੰਗਰੂਰ (ਰੂਪਕ, ਅਲਕਾ) - ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 344ਵੇਂ ਜਨਮ ਉਤਸਵ ਨੂੰ ਸਮਰਪਿਤ ਨਸ਼ਾ ਮੁਕਤੀ ਮੁਹਿੰਮ ਦੌਰਾਨ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਧਾਨ ਜਗਦੀਪ ਗੁੱਜਰਾਂ ਨੇ ਕਿਹਾ ਕਿ ਜ਼ਿਲਾ ਸੰਗਰੂਰ ਸਮਾਜਿਕ ਤਬਦੀਲੀ ਲਈ ਹਮੇਸ਼ਾ ਅੱਗੇ ਰਿਹਾ ਹੈ। 5 ਸਾਲ ਪਹਿਲਾਂ ਇਥੇ ਹੀ ਨਸ਼ਾ ਵਿਰੋਧੀ ਮੁਹਿੰਮ ਦਾ ਮੁੱਢ ਬੰਨ੍ਹਿਆ ਗਿਆ ਹੈ, ਜਿਸ ਨਾਲ ਅੱਜ ਸੂਬੇ ਦਾ ਮੁੱਖ ਮੰਤਰੀ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਜੁੜ ਚੁੱਕੇ ਹਨ। ਗੁੱਜਰਾਂ ਨੇ ਕਿਹਾ ਕਿ ਜ਼ਿਲਾ ਸੰਗਰੂਰ ਦੇ ਪਿੰਡ ਕੋਹਰੀਆਂ ਅੰਦਰ ਲੱਗਾ ਨਸ਼ਾ ਵਿਰੋਧੀ ਮੇਲਾ ਪੂਰੇ ਪੰਜਾਬ ਨੂੰ ਉਤਸ਼ਾਹਿਤ ਕਰ ਰਿਹਾ ਹੈ। ਸ਼ਰਾਬ ਦੇ ਠੇਕੇਦਾਰਾਂ ਦੀ ਹਕੀਕਤ ਬਿਆਨ ਕਰਦਿਆਂ ਗੁੱਜਰਾਂ ਨੇ ਕਿਹਾ ਕਿ ਠੇਕੇਦਾਰ ਇਕ ਦੂਜੇ ਦੇ ਇਲਾਕਿਆਂ ਵਿਚ ਜਾ ਕੇ ਕਥਿਤ ਤੌਰ 'ਤੇ ਨਾਜਾਇਜ਼ ਸ਼ਰਾਬ ਵੇਚਦੇ ਹਨ, ਜਿਸ ਨਾਲ ਸਰਕਾਰ ਨੂੰ ਮੋਟਾ ਚੂਨਾ ਲੱਗ ਰਿਹਾ ਹੈ। ਆਬਕਾਰੀ ਵਿਭਾਗ ਇਸ ਲਈ ਸਾਰੀ ਜ਼ਿੰਮੇਵਾਰੀ ਪੁਲਸ 'ਤੇ ਸੁੱਟ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਰਾਬ ਨੂੰ ਵੀ ਸਮਾਜ ਵਿਚ ਮਾਰੂ ਨਸ਼ੇ ਦੀ ਮਾਨਤਾ ਦਿੱਤੀ ਜਾਵੇ ਅਤੇ ਹਰ ਵਿਅਕਤੀ, ਬੱਚਾ, ਬੁੱਢਾ, ਜਵਾਨ ਨਸ਼ਾਬੰਦੀ ਕਰਨ ਲਈ ਆਪਣੇ ਵਿਚਾਰਾ ਵਿਚ ਕ੍ਰਾਂਤੀ ਲੈ ਕੇ ਆਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਨੋਦ ਕੁਮਾਰ, ਜਗਦੇਵ, ਸਕੱਤਰ ਰਾਜ ਕੁਮਾਰ ਸ਼ਰਮਾ, ਰਾਮਪ੍ਰਕਾਸ਼, ਸੁਖਵਿੰਦਰ ਸਿੰਘ, ਹਰਮੇਸ਼ ਮੇਸ਼ੀ, ਹਰਦੀਪ ਖੇੜੀ, ਰਣਜੀਤ ਸਿੰਘ ਸ਼ੀਤਲ, ਮਾਸਟਰ ਚਰਨਜੀਤ ਸਿੰਘ, ਕੇਸਰ ਸਿੰਘ ਕਮਲ, ਹਰਜੀਤ ਕੌਰ ਸਮੂਰਾ, ਡਾ. ਬਲਦੇਵ ਸਿੰਘ ਅਤੇ ਪਿੰਡ ਦੇ ਸਾਬਕਾ, ਮੌਜੂਦਾ ਸਰਪੰਚ, ਪੰਚ ਅਤੇ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।
ਬਿਨਾਂ ਸਕੂਲ ਦੇ ਨਾਂ ਤੋਂ ਚੱਲ ਰਹੀਆਂ ਨੇ ਵੈਨਾਂ
NEXT STORY