ਰਿਆਦ—ਜਿਸ ਤਾਨਾਸ਼ਾਹ ਸੱਦਾਮ ਹੁਸੈਨ ਦੀ ਦਹਿਸ਼ਤ ਦੇ ਚਰਚੇ ਦੂਰ-ਦੂਰ ਤੱਕ ਸਨ, ਉਸ ਦੇ ਪਰਿਵਾਰ ਦਾ ਇਕ ਫੁੱਲ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੱਦਾਮ ਹੁਸੈਨ ਦੀ ਪੜਦੋਹਤੀ ਬੇਨਿਨ ਹੁਸੈਨ ਦੇ ਵਿਆਹ ਦੀਆਂ ਕੁਝ ਤਸਵੀਰਾਂ ਸ਼ੋਸ਼ਲ ਨੈੱਟਵਰਕਿੰਗ ਸਾਈਟਾਂ 'ਤੇ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਬੇਨਿਨ ਹੁਸੈਨ ਦੀ ਮਾਂ ਰਘਦ ਸੱਦਾਮ ਹੁਸੈਨ ਨੇ ਸ਼ੋਸ਼ਲ ਨੈੱਟਵਰਕਿੰਗ ਸਾਈਟ 'ਇੰਸਟਾਗ੍ਰਾਮ' 'ਤੇ ਅਪਲੋਡ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਰਘਦ, ਸੱਦਾਮ ਹੁਸੈਨ ਦੀ ਪਹਿਲੀ ਪਤਨੀ ਸਾਜਿਦਾ ਤਲਫਾਹ ਦੀ ਸਭ ਤੋਂ ਵੱਡੀ ਧੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਜਾਰਡਨ ਵਿਚ ਬੀਤੇ ਵੀਰਵਾਰ ਵਿਆਹ ਤੋਂ ਪਹਿਲਾਂ ਮਹਿੰਦੀ ਦੀ ਰਸਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬੇਨਿਨ ਪਰੰਪਰਾਗਤ ਗੂੜ੍ਹੇ ਗੁਲਾਬੀ ਰੰਗ ਦੀ ਡਰੈੱਸ ਵਿਚ ਨਜ਼ਰ ਆਈ। ਇਸ ਰਸਮ ਵਿਚ ਦੁਲਹਨ ਦੇ ਹੱਥਾਂ ਵਿਚ ਮਹਿੰਦੀ ਲਗਾਈ ਜਾਂਦੀ ਹੈ। ਇਸ ਦੌਰਾਨ ਰਿਸ਼ਤੇਦਾਰ ਅਤੇ ਦੋਸਤ ਸੰਗੀਤ ਵਿਚ ਹਿੱਸਾ ਲੈਂਦੇ ਹਨ। ਸਾਊਦੀ ਦੀ ਵੈੱਬਸਾਈਟ ਅਲ ਅਰਬੀਆ ਦੀ ਰਿਪੋਰਟ ਮੁਤਾਬਕ 24 ਦਸੰਬਰ ਨੂੰ ਬਦਰ ਰਾਦ ਮਹਿਮੂਦ ਨਸਰ ਨਾਲ ਬੇਨਿਨ ਦਾ ਨਿਕਾਹ ਹੋਣਾ ਹੈ। ਨਿਕਾਹ ਦੀ ਰਸਮ ਅਦਾਇਗੀ ਅੰਮਾਨ ਦੇ ਪੰਜ ਤਾਰਾ ਫੋਰ ਸੀਜੰਸ ਹੋਟਲ ਵਿਚ ਕੀਤੀ ਜਾਵੇਗੀ।
ਰੂਸ ਨੇ ਯੁਕਰੇਨ ਨੂੰ ਕੋਲੇ ਦੀ ਸਪਲਾਈ ਰੋਕੀ
NEXT STORY