ਤਿਰਪੋਲੀ-ਲੀਬੀਆ ਦੀ ਰਾਜਧਾਨੀ ਦੀ ਇਕੋ-ਇਕ ਹਵਾਈ ਅੱਡੇ 'ਤੇ ਇਕ ਇਸਲਾਮੀ ਕੱਟੜਪੰਥੀ ਵਿਰੋਧੀ ਜਨਰਲ ਦੇ ਬਲਾਂ ਨੇ ਹਮਲਾ ਕਰਨ ਦਾ ਦਾਅਵਾ ਕੀਤਾ ਹੈ। ਇਸ ਅੱਡੇ 'ਤੇ ਪਹਿਲਾਂ ਹੀ ਇਕ ਇਸਲਾਮੀ ਕੱਟੜਪੰਥੀ ਦਾ ਕਬਜ਼ਾ ਸੀ, ਜਿਸ ਤੋਂ ਉਸਨੂੰ ਸੋਮਵਾਰ ਹੀ ਹਟਾਇਆ ਗਿਆ ਸੀ। ਸੂਤਰਾਂ ਅਨੁਸਾਰ ਤਿਰਪੋਲੀ ਦੇ ਪੂਰਬੀ ਇਲਾਕੇ 'ਚ ਸਥਿਤ ਮਿਤਿਗਾ ਹਵਾਈ ਅੱਡੇ 'ਤੇ ਸੋਮਵਾਰ ਨੂੰ ਘੱਟ ਉੱਚਾਈ 'ਤੇ ਉਡ ਰਹੇ ਜੰਗੀ ਹਵਾਈ ਜਹਾਜ਼ ਨੇ ਦੋ ਮਿਜ਼ਾਈਲਾਂ ਦਾਗੀਆਂ।
ਮਿਤਿਗਾ ਹਵਾਈ ਅੱਡੇ 'ਤੇ ਸਰਕਾਰ ਵਿਰੋਧੀ ਫਜ਼ਰ ਲੀਬੀਆ ਦਾ ਕਬਜ਼ਾ ਸੀ ਜੋ ਸਰਕਾਰ ਵਿਰੋਧੀ ਇਸਲਾਮੀ ਕੱਟੜਪੰਥੀ ਮਿਲੀਸ਼ੀਆ ਦਾ ਇਕ ਮੰਚ ਹੈ। ਰਾਜਧਾਨੀ ਤਿਰਪੋਲੀ 'ਤੇ ਵੀ ਇਸ ਦਾ ਕਬਜ਼ਾ ਹੈ। ਇਕ ਸੁਰੱਖਿਆ ਸੂਤਰ ਨੇ ਦੱਸਿਆ ਕਿ ਹਮਲੇ ਨਾਲ ਟਰਮੀਨਲ ਜਾਂ ਰਨਵੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਕੁਝ ਦੇਰ ਲਈ ਮਿਤਿਗਾ ਹਵਾਈ ਅੱਡੇ 'ਤੇ ਹਵਾਈ ਜਹਾਜ਼ਾਂ ਦੇ ਆਉਣ-ਜਾਣ ਦਾ ਸਿਲਸਿਲਾ ਰੋਕ ਦਿੱਤਾ ਗਿਆ ਅਤੇ ਹਵਾਈ ਜਹਾਜ਼ਾਂ ਨੂੰ ਰਾਜਧਾਨੀ ਤੋਂ 200 ਕਿਲੋਮੀਟਰ ਦੂਰ ਮਿਮਰਾਤਾ ਹਵਾਈ ਅੱਡੇ 'ਤੇ ਮੋੜ ਦਿੱਤਾ ਗਿਆ।
ਤਾਨਾਸ਼ਾਹ ਸੱਦਾਮ ਹੁਸੈਨ ਦੀ ਖੂਬਸੂਰਤ 'ਪੜਦੋਹਤੀ' ਦੀਆਂ ਤਸਵੀਰਾਂ ਹੋਈਆਂ ਵਾਇਰਲ
NEXT STORY