ਮੁੰਬਈ- ਮੁੰਬਈ ਹਮਲੇ ਦੀ ਅੱਜ ਮਤਲਬ ਬੁੱਧਵਾਰ ਨੂੰ 6ਵੀਂ ਬਰਸੀ ਹੈ। ਅੱਜ ਵੀ ਮੁੰਬਈ ਹਮਲੇ ਦੀ ਯਾਦ ਲੋਕਾਂ ਦੇ ਦਿਲ-ਦਿਮਾਗ 'ਤੇ ਛਾਈ ਹੋਈ ਹੈ। 26 ਨਵੰਬਰ 2008 ਦੀ ਕਾਲੀ ਰਾਤ ਪੂਰੀ ਮੁੰਬਈ ਅੱਤਵਾਦੀਆਂ ਦੀ ਬੰਧਕ ਬਣ ਗਈ ਸੀ। ਲਗਭਗ 2 ਦਰਜਨ ਅੱਤਵਾਦੀਆਂ ਨੇ ਦੇਸ਼ ਦੇ ਖਿਲਾਫ ਯੁੱਧ ਵਰਗਾ ਮਾਹੌਲ ਬਣਾ ਦਿੱਤਾ। ਹਮਲੇ 'ਚ ਅਜ਼ਮਲ ਕਸਾਬ ਸਮੇਤ 10 ਅੱਤਵਾਦੀ ਸ਼ਾਮਲ ਸਨ। ਸਾਰਿਆਂ ਦੀ ਉਮਰ 20 ਤੋਂ 25 ਸਾਲ ਦਰਮਿਆਨ ਸੀ। ਖੁਦ ਨੂੰ ਡੇਕਨ ਮੁਜਾਹੀਦੀਨ ਦਾ ਕਹਿਣ ਵਾਲੇ ਇਹ ਅੱਤਵਾਦੀ ਕੋਲਾਬਾ ਮੁੰਬਈ 'ਚ ਆਏ। ਕੋਲਾਬਾ ਦੇ ਕੋਲੀਵਾੜਾ ਇਲਾਕੇ 'ਚ ਇਕ ਬੋਟ ਰਾਹੀਂ ਕੁਲ 6 ਲੋਕ ਆਏ। ਚਾਰ ਲੋਕ ਬੋਟ ਤੋਂ ਹੇਠਾਂ ਉਤਰੇ, ਜਦੋਂ ਕਿ 2 ਲੋਕ ਬੋਟ ਵਾਪਸ ਲੈ ਕੇ ਚੱਲੇ ਗਏ। ਚਾਰਾਂ ਦੇ ਹੱਥਾਂ 'ਚ ਬੈਗ ਸਨ, ਜੋ ਕਿ ਭਾਰੀ ਲੱਗ ਰਹੇ ਸਨ। ਇਹ ਸਿਰਫ 6 ਲੋਕ ਹੀ ਨਹੀਂ ਸਨ। ਇੱਥੇ ਪੁਲਸ ਨੂੰ ਚਾਰ ਬੋਟਸ ਮਿਲੀਆਂ, ਜਿਸ 'ਚ ਭਾਰੀ ਮਾਤਰਾ 'ਚ ਵਿਸਫੋਟਕ ਸਨ। ਅੱਤਵਾਦੀਆਂ ਨੂੰ ਸਮੁੰਦਰ 'ਚ ਇਕ ਸ਼ਿਪ ਰਾਹੀਂ ਵੱਖ-ਵੱਖ ਕਿਸ਼ਤੀਆਂ 'ਚ ਉਤਾਰਿਆ ਗਿਆ। ਕਿਹਾ ਜਾ ਰਿਹਾ ਹੈ ਕਿ ਇਹ ਸ਼ਿਪ ਕਰਾਚੀ ਤੋਂ ਅੱਤਵਾਦੀਆਂ ਨੂੰ ਲੈ ਕੇ ਭਾਰਤ ਆਇਆ। ਸ਼ਿਪ ਤੋਂ ਅੱਤਵਾਦੀ ਵੱਖ-ਵੱਖ ਕਿਸ਼ਤੀਆਂ 'ਚ ਬੈਠ ਕੇ ਭਾਰੀ ਮਾਤਰਾ 'ਚ ਵਿਸਫੋਟਕ, ਏ. ਕੇ.-47, ਗ੍ਰੇਨੇਡ ਅਤੇ ਦੂਜੇ ਹਥਿਆਰ ਲੈ ਕੇ ਕੋਲਾਬਾ ਪੁੱਜੇ। ਕੋਲਾਬਾ 'ਚ ਅੱਤਵਾਦੀ 5 ਟੀਮਾਂ 'ਚ ਵੰਡੇ ਗਏ। ਇਕ ਟੀਮ ਕੋਲਾਬਾ ਦੇ ਤਾਜ ਹੋਟਲ 'ਚ ਨਿਕਲ ਗਈ। ਦੂਜੀ ਟੀਮ ਓਬਰਾਏ ਹੋਟਲ। ਤੀਜੀ ਟੀਮ ਪੁੱਜੀ ਸੀ. ਐੱਸ. ਟੀ. ਸਟੇਸ਼ਨ, ਚੌਥੀ ਮਝਗਾਓਂ ਅਤੇ 5ਵੀਂ ਵਿਲੇ ਪਾਰਲੇ ਵੱਲ।
ਰਾਤ ਦੇ ਕਰੀਬ 9.30 ਵਜੇ ਸਨ। ਕੋਲਾਬਾ ਇਲਾਕੇ 'ਚ ਅੱਤਵਾਦੀਆਂ ਨੇ ਪੁਲਸ ਦੀਆਂ 2 ਗੱਡੀਆਂ 'ਤੇ ਕਬਜ਼ਾ ਕੀਤਾ। ਇਨ੍ਹਾਂ ਲੋਕਾਂ ਨੇ ਪੁਲਸ ਵਾਲਿਆਂ 'ਤੇ ਗੋਲੀਆਂ ਨਹੀਂ ਚਲਾਈਆਂ। ਸਿਰਫ ਬੰਦੂਕ ਦੀ ਨੌਕ 'ਤੇ ਉਨ੍ਹਾਂ ਨੂੰ ਉਤਾਰ ਕੇ ਗੱਡੀਆਂ ਨੂੰ ਲੁੱਟ ਲਿਆ। ਇੱਥੋਂ ਇਕ ਗੱਡੀ ਕਾਮਾ ਹਸਪਤਾਲ ਵੱਲ ਨਿਕਲ ਗਈ, ਜਦੋਂ ਕਿ ਦੂਜੀ ਗੱਡੀ ਦੂਜੇ ਪਾਸੇ ਚੱਲੀ ਗਈ। ਰਾਤ ਦੇ ਕਰੀਬ 9.45 ਵਜੇ ਹੋਏ ਸਨ। ਕਰੀਬ 6 ਅੱਤਵਾਦੀਆਂ ਦਾ ਇਕ ਗੁਟ ਤਾਜ ਵੱਲ ਵਧਦਾ ਜਾ ਰਿਹਾ ਸੀ। ਉਨ੍ਹਾਂ ਦੇ ਰਸਤੇ 'ਚ ਆਇਆ ਲਿਓਪਾਰਡ ਕੈਫੇ। ਇੱਥੇ ਕਾਫੀ ਭੀੜ ਸੀ। ਭਾਰੀ ਗਿਣਤੀ 'ਚ ਵਿਦੇਸ਼ੀ ਵੀ ਮੌਜੂਦ ਸਨ। ਹਮਲਾਵਰਾਂ ਨੇ ਅਚਾਨਕ ਏ. ਕੇ.-47 ਲੋਕਾਂ 'ਤੇ ਤਾਨ ਦਿੱਤੀ। ਦੇਖਦੇ ਹੀ ਦੇਖਦੇ ਲਿਓਪਾਰਡ ਕੈਫੇ ਦੇ ਸਾਹਮਣੇ ਖੂਨ ਦੀ ਹੋਲੀ ਖੇਡੀ ਜਾਣ ਲੱਗੀ। ਇੱਥੇ ਗੋਲੀ ਚਲਾਉਂਦੇ, ਗ੍ਰੇਨੇਡ ਸੁੱਟੇ ਹੋਏ ਅੱਤਵਾਦੀ ਤਾਜ ਹੋਟਲ ਵੱਲ ਚੱਲ ਪਏ।
ਤਾਜ ਹੋਟਲ 'ਚ ਆ ਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। 9.55 ਵਜ ਚੁੱਕੇ ਸਨ। ਤਾਜ ਤੋਂ ਸਿਰਫ 2 ਕਿਲੋਮੀਟਰ ਦੂਰ ਅੱਤਵਾਦੀਆਂ ਦੇ ਦੂਜੇ ਧਿਰ ਨੇ ਕਾਰਵਾਈ ਸ਼ੁਰੂ ਕੀਤੀ। ਹਮਲਾਵਰ ਸੀ. ਐੱਸ. ਟੀ. ਸਟੇਸ਼ਨ ਮਤਲਬ ਵਿਕਟੋਰੀਆ ਟਰਮਿਨਲ ਦੇ ਇਕ ਪਲੇਟਫਾਰਮ 'ਤੇ ਪੁੱਜ ਚੁੱਕੇ ਸਨ। ਅੱਤਵਾਦੀਆਂ ਦੀ ਗਿਣਤੀ ਤਿੰਨ ਤੋਂ ਜ਼ਿਆਦਾ ਸੀ। ਇਨ੍ਹਾਂ ਲੋਕਾਂ ਨੇ ਪਲੇਟਫਾਰਮ 'ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਅੱਤਵਾਦੀਆਂ ਨੇ ਹੈਂਡ ਗ੍ਰੇਨੇਡ ਵੀ ਸੁੱਟੇ। ਅੱਧੇ ਘੰਟੇ ਤੱਕ ਮੌਤ ਦਾ ਖੇਡ ਚੱਲਦਾ ਰਿਹਾ। ਇਸ ਤੋਂ ਬਾਅਦ ਉੱਥੇ ਮੌਜੂਦ ਅੱਤਵਾਦੀਆਂ 'ਚੋਂ ਕੁਝ ਅੱਤਵਾਦੀ ਜੀ. ਟੀ. ਹਸਪਤਾਲ ਪੁੱਜ ਗਏ। ਉੱਥੇ ਵੀ ਇਨ੍ਹਾਂ ਲੋਕਾਂ ਨੇ ਏ.ਕੇ.-47 ਦਾ ਦਿਲ ਖੋਲ੍ਹ ਕੇ ਇਸਤੇਮਾਲ ਕੀਤਾ। 5 ਮਿੰਟ ਬਾਅਦ ਹੀ ਰਾਤ ਦੇ 10 ਵਜੇ ਸੀ. ਐੱਸ. ਟੀ. ਸਟੇਸ਼ਨ ਤੋਂ ਲਗਭਗ 5 ਕਿਲੋਮੀਟਰ ਦੂਰ ਮਝਗਾਓਂ 'ਚ ਧਮਾਕਾ ਹੋਇਆ। ਇੱਥੇ ਇਕ ਟੈਕਸੀ ਦੇ ਪਰਖੱਚੇ ਉੱਡ ਗਏ ਸਨ। ਟੈਕਸੀ 'ਚ ਬੰਬ ਰੱਖਿਆ ਗਿਆ ਸੀ। ਰਾਤ ਦੇ ਕਰੀਬ 10.15 ਵਜ ਚੁੱਕੇ ਸਨ। ਅੱਤਵਾਦੀਆਂ ਦਾ ਉਹ ਗਰੁੱਪ ਜੋ ਹੋਟਲ ਓਬਰਾਏ ਲਈ ਨਿਕਲਿਆ ਸੀ ਉਹ ਹਰਕਤ 'ਚ ਆ ਗਿਆ। ਉਹ ਲੋਕ ਤੇਜ਼ੀ ਨਾਲ ਗੋਲੀਬਾਰੀ ਕਰਦੇ ਹੋਏ ਹੋਟਲ ਦੇ ਅੰਦਰ ਆ ਗਏ।
ਇਹ ਲੋਕ 13ਵੀਂ ਮੰਜ਼ਲ 'ਤੇ ਪੁੱਜ ਗਏ। 11 ਵਜੇ ਉਹ ਲੋਕ ਹੋਟਲ 'ਚ ਆਪਣੀ ਪੋਜੀਸ਼ਨ ਲੈ ਕੇ ਚੁੱਕੇ ਸਨ। ਇਸ ਸਮੇਂ ਇਨ੍ਹਾਂ ਲੋਕਾਂ ਨੇ ਇਕ ਪਰਿਵਾਰ ਨੂੰ ਵੀ ਬੰਧਕ ਬਣਾ ਲਿਆ। ਪੁਲਸ ਦੀਆਂ ਗੱਡੀਆਂ 'ਚ ਮੌਜੂਦ ਅੱਤਵਾਦੀਆਂ ਨੇ ਕਾਮਾ ਹਸਪਤਾਲ 'ਚ ਆਉਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ। ਇਸ ਤੋਂ ਬਾਅਦ ਇਹ ਲੋਕ ਅੰਨ੍ਹੇਵਾਹ ਗੋਲੀਬਾਰੀ ਕਰਦੇ ਹੋਏ ਅੰਦਰ ਵੱਲ ਚੱਲੇ ਗਏ। ਤੇਜ਼ੀ ਨਾਲ ਗੱਡੀ ਰਾਹੀਂ ਫਾਇਰਿੰਗ ਕਰਦੇ ਹੋਏ ਉਹ ਲੋਕ ਮੈਟਰੋ ਸਟੇਸ਼ਨ ਵੱਲ ਚੱਲ ਗਏ। ਮੈਟਰੋ ਸਟੇਸ਼ਨ 'ਤੇ ਵੀ ਇਨ੍ਹਾਂ ਲੋਕਾਂ ਨੇ ਗੋਲੀਬਾਰੀ ਕੀਤੀ। ਉੱਥੋਂ ਤੇਜ਼ੀ ਨਾਲ ਗੱਡੀ ਦੌੜਾਉਂਦੇ ਹੋਏ ਇਹ ਲੋਕ ਗਿਰਗਾਓਂ ਚੌਪਾਟੀ ਵੱਲ ਚੱਲੇ ਗਏ। ਜਿੱਥੇ ਦੋਹਾਂ ਅੱਤਵਾਦੀਆਂ ਨੂੰ ਪੁਲਸ ਨੇ ਮਾਰ ਦਿੱਤਾ।
ਤਾਜ ਦੇ ਗੁਬੰਦ ਤੱਕ ਅੱਤਵਾਦੀ ਆਪਣੀ ਪਹੁੰਚ ਬਣਾ ਚੁੱਕੇ ਸਨ। ਇਸ ਪੂਰੀ ਅੱਤਵਾਦੀ ਕਾਰਵਾਈ ਦੌਰਾਨ ਇਨ੍ਹਾਂ ਲੋਕਾਂ ਨੇ ਹੈਂਡ ਗ੍ਰੇਨੇਡ ਰਾਹੀਂ 7 ਧਮਾਕੇ ਕੀਤੇ। ਗੁਬੰਦ 'ਚ ਗ੍ਰੇਨੇਡ ਹਮਲੇ ਨਾਲ ਅੱਗ ਲੱਗ ਗਈ। ਕਰੀਬ 12 ਵਜੇ ਹੀ ਕੁਝ ਅੱਤਵਾਦੀਆਂ ਨੇ ਓਬਰਾਏ ਹੋਟਲ ਦੇ ਪਿੱਛੇ ਨਰੀਮਨ ਭਵਨ 'ਤੇ ਇਕ ਪਰਿਵਾਰ ਨੂੰ ਬੰਧਕ ਬਣਾ ਲਿਆ। ਤਾਜ ਹੋਟਲ, ਓਬਰਾਏ ਹੋਟਲ, ਨਰੀਮਨ ਭਵਨ 'ਚ ਦਰਜਨਾਂ ਲੋਕਾਂ ਦੀਆਂ ਜਾਨਾਂ ਉਨ੍ਹਾਂ ਦੇ ਰਹਿਮੋਕਰਮ 'ਤੇ ਹੋ ਗਈਆਂ। ਇਨ੍ਹਾਂ ਨਾਲ ਨਜਿੱਠਣ ਲਈ ਸੁਰੱਖਿਆ ਫੋਰਸ, ਐੱਨ. ਐੱਸ. ਜੀ., ਏ. ਟੀ. ਐੱਸ., ਮੁੰਬਈ ਪੁਲਸ ਦੇ ਜਵਾਨ ਚਾਰੇ ਪਾਸੇ ਫੈਲ ਗਏ। ਆਪਰੇਸ਼ਨ ਸ਼ੁਰੂ ਹੋ ਗਿਆ। ਸ਼ੁੱਕਰਵਾਰ ਦੀ ਰਾਤ 9.30 ਵਜੇ ਤੱਕ ਹੋਟਲ ਤਾਜ, ਓਬਰਾਏ ਹੋਟਲ, ਨਰੀਮਨ ਭਵਨ ਨੂੰ ਅੱਤਵਾਦੀਆਂ ਦੇ ਕਬਜ਼ੇ ਤੋਂ ਮੁਕਤ ਕਰਵਾ ਲਿਆ ਗਿਆ। ਓਬਰਾਏ ਹੋਟਲ ਤੋਂ 50 ਗ੍ਰੇਨੇਡ, ਇਸ ਹਮਲੇ 'ਚ 164 ਲੋਕ ਮਾਰੇ ਗਏ ਜਦੋਂ ਕਿ ਕਰੀਬ 370 ਲੋਕ ਜ਼ਖਮੀ ਹੋਏ। ਇਸ 'ਚ 8 ਵਿਦੇਸ਼ੀ ਮਾਰੇ ਗਏ ਅਤੇ 22 ਜ਼ਖਮੀ ਹੋਏ। ਆਪਰੇਸ਼ਨ 'ਚ 15 ਪੁਲਸ ਅਫਸਰ-ਕਰਮਚਾਰੀ ਅਤੇ 2 ਐੱਨ. ਐੱਸ. ਜੀ. ਕਮਾਂਡੋ ਵੀ ਸ਼ਹੀਦ ਹੋਏ।
ਸ਼੍ਰੀਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
NEXT STORY