ਬਹਿਰਾਈਚ- ਆਏ ਦਿਨ ਬੱਚਿਆਂ ਨੂੰ ਅਗਵਾ ਕਰ ਕੇ ਫਿਰੌਤੀ ਦੀ ਮੰਗ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਲਾਲਚ ਵਿਚ ਆ ਕੇ ਦਰਿੰਦੇ ਬੱਚਿਆਂ ਨਾਲ ਕਈ ਤਰ੍ਹਾਂ ਦੇ ਜ਼ੁਰਮ ਕਰਦੇ ਹਨ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਤੱਕ ਉਤਾਰ ਦਿੰਦੇ ਹਨ। ਉੱਤਰ ਪ੍ਰਦੇਸ਼ ਦੇ ਬਹਿਰਾਈਚ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦਰਿੰਦੇ ਨੇ ਇਕ 6 ਸਾਲ ਦੇ ਮਾਸੂਮ ਬੱਚੇ ਨੂੰ ਅਗਵਾ ਕੀਤਾ।
ਉਸ ਨੇ ਬੱਚੇ ਦੇ ਪਿਤਾ ਤੋਂ ਇਕ ਲੱਖ ਰੁਪਏ ਦੀ ਫਿਰੌਤੀ ਮੰਗੀ। ਫਿਰੌਤੀ ਨਾ ਮਿਲਣ 'ਤੇ ਉਸ ਨੇ ਮਾਸੂਮ ਦਾ ਗਲਾ ਦਬਾਇਆ ਅਤੇ ਫਿਰ ਬਲੇਡ ਨਾਲ ਗਲ 'ਤੇ ਕਈ ਵਾਰ ਕੀਤੇ। ਉਸ ਦਰਿੰਦੇ ਦਾ ਲਾਲਚ ਇਸ ਹੱਦ ਤੱਕ ਵਧ ਗਿਆ ਕਿ ਉਸ ਨੇ ਮਾਸੂਮ ਨਾਲ ਕੁਕਰਮ ਤੱਕ ਕੀਤਾ ਅਤੇ ਉਸ ਦੇ ਗਲ 'ਤੇ ਬਲੇਡ ਨਾਲ ਕਈ ਵਾਰ ਕਰ ਦਿੱਤੇ। ਮੰਗਲਵਾਰ ਨੂੰ ਪੁਲਸ ਨੂੰ ਖੇਤਾਂ 'ਚੋਂ ਮਾਸੂਮ ਦੀ ਲਾਸ਼ ਬਰਾਮਦ ਕੀਤੀ। ਪੁਲਸ ਨੇ ਹਤਿਆਰੇ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੇ ਆਪਣੇ ਸਹਿਯੋਗੀ ਨਾਲ ਮਿਲ ਕੇ ਹੀ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਸਵੀਕਾਰ ਕੀਤੀ ਹੈ। ਫਿਲਹਾਲ ਉਸ ਦਾ ਸਹਿਯੋਗੀ ਫਰਾਰ ਹੈ। ਕਿਸੇ ਗੱਲ ਨੂੰ ਲੈ ਕੇ ਦਰਿੰਦੇ ਦੇ ਸਹਿਯੋਗੀ ਦੀ ਮਾਸੂਮ ਦੇ ਪਿਤਾ ਨਾਲ ਰੰਜਿਸ਼ ਚਲ ਰਹੀ ਸੀ। ਜਿਸ ਕਾਰਨ ਉਸ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਰੇਪ ਦਾ ਵਿਰੋਧ ਕਰਨ 'ਤੇ ਅੱਗ ਦੇ ਹਵਾਲੇ ਕੀਤੀ ਗਈ 15 ਸਾਲਾ ਲੜਕੀ ਦੀ ਮੌਤ
NEXT STORY